ਬਾਲੇ ਦੀਵੇ ਮੈਂਨੂੰ ਵੀ ਖੁਸ਼ੀ ਦਿੰਦੇ, ਜੇ ਮੁੜਦੇ ਪੁੱਤ ਪੰਜਾਬ ਯਾਰੋ ਇੱਥੇ ਰੁਲ੍ਹਦੀ ਜਵਾਨੀ ਵਿਚ ਲੇਬਰਾਂ ਦੇ, ਜਿਵੇ ਸਾੜਦਾ ਚੇਹਰੇ ਤੇਜਾਬ ਯਾਰੋ ਮਾਵਾਂ ਭੇਜ ਵਿਦੇਸ਼ ਪਛਤਾਉਂਦੀਆਂ ਨੇ, ਦੇਜੇ ਮੋਢਾ ਵੇਲੇ ਅਖ਼ੀਰਲੇ, ਬੱਸ ਇਹ ਹੀ ਰਹਿਗੇ ਖਵਾਬ ਯਾਰੋ ਕਿਉਂ ਛੱਡ ਪਿੰਡਾਂ ਨੂੰ ਤੁਰਦੇ, ਜੇ ਲੱਭਦਾ ਇਥੇ ਕੋਈ ਲਾਭ ਯਾਰੋ ਪਤਾ ਨਹੀਂ ਫੇਰ ਵੀ ਕਿਓਂ ਲੋਕ ਪਿੱਛੇ ਲੱਗ ਜਾਂਦੇ, ਇਹਨਾ ਚੋਰਾਂ ਦੇ, ਕਦੇ ਆਪ ਵੀ ਲਾਓ ਦਿਮਾਗ ਯਾਰੋ ਕੋਈ ਮਾੜਾ ਨਹੀਂ ਕੇ ਮੰਦਰ ਬਣ ਜਾਊ , ਜੇ ਬਣ ਜਾਉ ਕਿਹੜਾ ਮਿਲ ਜਾਉ ਖਿਤਾਬ ਯਾਰੋ ਕੌੜੇ ਹੁੰਦੇ ਨੇ ਬੋਲ ਮੇਰੇ , ਸੌਖੀ ਪੜ੍ਹਨੀ ਨਹੀਂ ਸੱਚ ਦੀ ਕਿਤਾਬ ਯਾਰੋ ਤੁਸਾਂ ਬਾਲੇ ਦੀਵੇ ਰੱਖੇ ਨੀਂਹ ਪੱਥਰ ਤੇ ਤੁਸਾਂ ਬਾਲੇ ਦੀਵੇ ਭਗਵਾਨ ਰਾਮ ਦੇ ਪਰਤਨ ਤੇ , ਮੈ ਵੀ ਬਾਲ ਲਊ ਜਿਸ ਦਿਨ ਮੁੜ ਜਾਊ ਇੱਥੇ ਰੋਜ਼ਗਾਰ ਯਾਰੋ, ਮੈ ਵੀ ਬਾਲ ਲਊ ਜਿਸ ਦਿਨ ਮਿਲ ਜਾਊ ਇੱਥੇ ਇਨਸਾਫ ਯਾਰੋ, ਮੈ ਵੀ ਬਾਲ ਲਊ ਜਿਸ ਦਿਨ ਹੋ ਗਿਆ ਖੁਸ਼ ਕਿਸਾਨ ਯਾਰੋ, ਮੈਂ ਵੀ ਬਾਲ ਲਊ ਜਿਸ ਦਿਨ ਮੁੜ ਆਈ ਜਵਾਨੀ ਪੰਜਾਬ ਯਾਰੋ, Abhi dialpuria #NoOffence #jai #politics