Nojoto: Largest Storytelling Platform

ਤੇਨੂੰ ਯਾਦ ਈ ਹੋਣਾ,, ਜਦੋਂ ਇਹਨਾਂ ਅੱਖਾਂ ਨੂੰ ਤੇਰਾ ਇੰਤਜ਼

ਤੇਨੂੰ ਯਾਦ ਈ ਹੋਣਾ,, ਜਦੋਂ ਇਹਨਾਂ ਅੱਖਾਂ ਨੂੰ ਤੇਰਾ ਇੰਤਜ਼ਾਰ ਹੁੰਦਾ ਸੀ।

ਜਦੋਂ ਤਪਦੀ ਹੋਈ ਦੁਪਿਹਰ ਨੂੰ ਵੀ ,,ਤੇਰੇ ਰਾਹਾਂ ਚ ਖ਼ਵਾਰ ਹੁੰਦਾ ਸੀ।

ਦਿਲ ਵਿੱਚ ਆਸ ਹੋਣੀ ,,ਸ਼ਾਇਦ ਅੱਜ ਓ ਮੈਨੂੰ ਥੋੜ੍ਹਾ ਮੁਸਕੁਰਾ ਕੇ ਦੇਖ ਲਵੇ।

ਅੱਜ ਤਾਂ ਪੱਕਾ ਦਿਲ ਦੀ ਕਿਹ ਦੇਣੀ ,,ਆਹੀ ਸੋਚ ਕੇ ਮੈਂ ਰੋਜ਼ ਤਿਆਰ ਹੁੰਦਾ ਸੀ।

ਓਸ ਵਕਤ ਪਤਾ ਨੀ ਕਿਉਂ,,ਮੈਨੂੰ ਲਗਦਾ ਸੀ ਦਿਨ ਜਿਵੇਂ ਬਾਹਲੇ ਛੋਟੇ ਹੁੰਦੇ ਆ।

ਰਾਤਾਂ ਲੰਬੀਆਂ ਤੇ ਰਾਤਾਂ ਨੂੰ ਵੀ ਬਸ ਤੇਰਾ ਹੀ ਖਿਆਲ ਮੇਰੇ ਦਿਲ ਤੇ ਸਵਾਰ ਹੁੰਦਾ ਸੀ ।

ਤੇਨੂੰ ਦੇਖ ਲੈਣਾ ਤੇ ਏਦਾਂ ਲੱਗਣਾ,, ਜਿਵੇਂ ਸਦੀਆਂ ਤੋਂ ਮੰਗੀ ਕੋਈ ਮੁਰਾਦ ਪੂਰੀ ਹੋ ਗਈ।

ਸੱਚ ਜਾਣੀਂ ਸੱਜਣਾਂ,,ਤੇਨੂੰ ਦਿਲ ਚੀਰ ਕੇ ਦਿਖਾ ਦੂ ਤੇਰੇ ਨਾਲ ਕਿੰਨਾ ਪਿਆਰ ਹੁੰਦਾ ਸੀ।

ਰੱਬ ਵੀ ਜਾਣਦਾ ਸੀ ਕਿ ਮੇਰਾ ਪਿਆਰ ਸੱਚਾ ਆ ,, ਤਾਂਹੀਂ ਤਾਂ ਆਪਾਂ ਮਿਲੇ ਸੀ।

ਪਿਆਰ ਵੀ ਏਨਾ ਪਾਕ ਸੀ ਨਾ ਸ਼ਿਕਵੇ ਸੀ ਤੇ ਨਾ ਹੀ ਕੋਈ ਗਿਲੇ ਸੀ।

ਕਿੰਨਾ ਵਕਤ ਬੀਤ ਗਿਆ ਤੇ ਪਿਆਰ ਅੱਜ ਵੀ ਓਨਾ ਹੀ ਆ ਕੁਝ ਵੀ ਘਟਿਆ ਨੀ।

ਏਸ ਦੁਨੀਆਂ ਨੇ ਜ਼ੋਰ ਤੇ ਬਹੁਤ ਲਾਇਆ,,ਪਰ ਮੈਂ ਪਿੱਛੇ ਹਟਿਆ ਨੀ।

©Surjit Singh #nojoto2022 #nojotopunjabishayari 

#ishq