White ਗ਼ਜ਼ਲ ਵਕਤ ਦੀ ਰਫ਼ਤਾਰ ਫੜ ਕੇ ਵੇਖਿਐ। ਮੈਂ ਨਸੀਬਾਂ ਨਾਲ਼ ਲੜ ਕੇ ਵੇਖਿਐ। ਤੁਰ ਗਿਆ ਜੋ ਪਰਤ ਕੇ ਆਉਂਦਾ ਨਹੀਂ, ਮੈਂ ਬੜਾ ਚਿਰ ਰਾਹ 'ਚ ਖੜ ਕੇ ਵੇਖਿਐ। ਜ਼ਿੰਦਗੀ ਵਿੱਚ ਉਹ ਕਦੀ ਹੁੰਦਾ ਨਹੀਂ, ਮੈਂ ਕਿਤਾਬਾਂ ਚੋਂ ਜੋ ਪੜ੍ਹ ਕੇ ਵੇਖਿਐ। ਸਾੜਦੀ ਹੈ ਜਿਸਮ ਨੂੰ ਇਹ ਅੰਦਰੋਂ, ਹਿਜਰ ਦੀ ਮੈਂ ਅੱਗ 'ਚ ਸੜ ਕੇ ਵੇਖਿਐ। ਜ਼ਿੱਦ ਪੂਰੀ ਕੌਣ ਕਰਦੈ ਮਾਂ ਬਿਨਾਂ, ਮੈਂ ਬੜਾ ਜ਼ਿੱਦ ਵਿੱਚ ਅੜ ਕੇ ਵੇਖਿਐ। ਕੀ ਕਿਸੇ ਦੇ ਦਿਲ 'ਚ ਚੱਲਦੈ ਅੱਜਕੱਲ੍ਹ, ਕਦ ਕਿਸੇ ਨੇ ਦਿਲ 'ਚ ਵੜ ਕੇ ਵੇਖਿਐ । ਬੁੱਤ ਸ਼ਿਲਾ ਦੇ ਕਦ ਕਿਸੇ ਦੇ ਮਿੱਤ ਨੇ, ਮੈਂ ਸ਼ਿਲਾ ਤੋਂ ਬੁੱਤ ਘੜ ਕੇ ਵੇਖਿਐ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #Thinking #time_is_precious