Nojoto: Largest Storytelling Platform

✊ਜ਼ਿੰਦਗੀ ਤੇ ਨਿਸ਼ਾਨਾ✊ ਸੋਖੀ ਨਹੀਓਂ ਜ਼ਿੰਦਗੀ , ਨੇ

✊ਜ਼ਿੰਦਗੀ ਤੇ ਨਿਸ਼ਾਨਾ✊

ਸੋਖੀ   ਨਹੀਓਂ   ਜ਼ਿੰਦਗੀ ,  ਨੇ  ਪੈਰ - ਪੈਰ  ਤੇ   ਟੋਏ।
ਸੱਪਾਂ   ਨਾਲੋ   ਵੱਧਕੇ   ਅੱਜਕਲ੍ਹ,  ਬੰਦੇ  ਜ਼ਹਿਰੀ  ਹੋਏ।
ਬਣਕੇ   ਮਿੱਠਾ   ਡੰਗ  ਲੈਂਦੇ  ਨੇ, ਰੱਖੀ   ਭੇਦ   ਲੁਕੋਏ।
ਆਪਣੇ ਕਦ ਬੇਗਾਨੇ ਬਣ ਜਾਣ,ਪਤਾ ਨਾ ਲੱਗਦਾ ਕੋਏ।

ਸਮਾ ਅਵੱਲਾ ਖੇਡ ਰਚੈ ਕੁਵੱਲਾ, ਨਾ ਕਦੇ ਕਿਸੇ ਦਾ ਹੋਏ।
ਦੁਨੀਆਂ  ਜਿੱਤਣ  ਆਲ਼ੇ ਸੱਭੈ,  ਗਏ 'ਖਾਲੀ ਹੱਥੀ ਮੋਏ।
ਓਈਓ ਡੋਬੇ ਓਈਓ ਤਾਰੇ, ਕਿਉਂ ਭਟਕੇਂ ਗੁੰਮਰਾਹ ਹੋਏ।
ਰੱਖ ਨਿਸ਼ਾਨਾ ਬਿੰਨ ਕੇ, ਜੇ ਫਿਤਰਤ  ਚ' ਖੌਟ ਨਾ ਕੋਏ।

©ਦੀਪਕ ਸ਼ੇਰਗੜ੍ਹ #ਜਿੰਦਗੀ_ਤੇ_ਨਿਸ਼ਾਨਾ
#ਪੰਜਾਬੀ_ਕਵਿਤਾ 
#ਪੰਜਾਬ 
#ਦੀਪਕਸ਼ੇਰਗੜ੍ਹ