Nojoto: Largest Storytelling Platform

ਓਹਨੂੰ ਕਹਿ ਹੁਣ ਜ਼ੇਰਾ ਰੱਖੀਂ। ਨਾਂ ਬੁੱਲਾਂ ਤੇ ਮੇਰਾ ਰੱਖੀ।

ਓਹਨੂੰ ਕਹਿ ਹੁਣ ਜ਼ੇਰਾ ਰੱਖੀਂ।
ਨਾਂ ਬੁੱਲਾਂ ਤੇ ਮੇਰਾ ਰੱਖੀ।
ਮੈਂ ਸੂਰਜ ਮੇਰਾ ਉੱਗਣਾ ਪੱਕਾ
ਤੂੰ  ਵੇਹੜੇ ਇੱਕ ਸਵੇਰਾ ਰੱਖੀਂ।।
ਮੇਰਾ ਖ਼ਿਆਲ ਹੁਣ ਮੈਨੂੰ ਦੇਦੇ
ਤੂੰ  ਹੋਰ ਕਿਸੇ ਦਾ ਬਥੇਰਾ ਰੱਖੀਂ। ।
ਅੰਨ੍ਹਾ ਤੇਰੀ ਉਡੀਕ ਚ ਹੋਇਆ
ਓਹਦੇ ਘਰ ਤਾਂ ਗੇੜਾ ਰੱਖੀਂ।।
ਮਨ ਮੇਰੇ ਦੀ ਬਾਤ ਲੰਮੇਰੀ
ਥੋੜਾ ਸਬਰ ਲੰਮੇਰਾ ਰੱਖੀਂ। ।
ਚਿੱਠੀ ਇਕ ਬਾਜ਼ ਹੱਥ ਘੱਲੀ
ਖਾਲੀ ਇੱਕ ਬੰਨ੍ਹੇਰਾ ਰੱਖੀਂ।  ।
ਹੁਣ ਤੱਕ ਖੌਰੇ ਅੱਕ ਹੀ ਚੱਬੇ
ਮਿੱਠਾ ਚਾਹ 'ਚ ਘਟ ਸ਼ੇਰਾ ਰੱਖੀਂ।।
ਤੂੰ ਰੱਬਾ ਜਦ ਸ਼ੋਹਰਤ ਵੰਡੇ
ਹੱਥ ਖੰਡ ਹਿੱਸਾ ਮੇਰਾ ਰੱਖੀਂ। ।
ਤੇਰੇ ਪੁੱਤ ਦੇ ਵਾਲ ਮੇਰੇ ਵਗਰੇ ਹੋਵਣ
ਨਾਂ ਕੋਈ ਭਲਾ ਚੰਗੇਰਾ ਰੱਖੀਂ। ।
ਪਹਿਲਾ ਬਸਤਾ ਉਹਦਾ ਰੱਖਕੇ
ਦੂਜਾ ਬਸਤਾ ਮੇਰਾ ਰੱਖੀਂ।

©ਸੰਦੀਪ ਸਫ਼ਰ #ਸਫ਼ਰ
ਓਹਨੂੰ ਕਹਿ ਹੁਣ ਜ਼ੇਰਾ ਰੱਖੀਂ।
ਨਾਂ ਬੁੱਲਾਂ ਤੇ ਮੇਰਾ ਰੱਖੀ।
ਮੈਂ ਸੂਰਜ ਮੇਰਾ ਉੱਗਣਾ ਪੱਕਾ
ਤੂੰ  ਵੇਹੜੇ ਇੱਕ ਸਵੇਰਾ ਰੱਖੀਂ।।
ਮੇਰਾ ਖ਼ਿਆਲ ਹੁਣ ਮੈਨੂੰ ਦੇਦੇ
ਤੂੰ  ਹੋਰ ਕਿਸੇ ਦਾ ਬਥੇਰਾ ਰੱਖੀਂ। ।
ਅੰਨ੍ਹਾ ਤੇਰੀ ਉਡੀਕ ਚ ਹੋਇਆ
ਓਹਦੇ ਘਰ ਤਾਂ ਗੇੜਾ ਰੱਖੀਂ।।
ਮਨ ਮੇਰੇ ਦੀ ਬਾਤ ਲੰਮੇਰੀ
ਥੋੜਾ ਸਬਰ ਲੰਮੇਰਾ ਰੱਖੀਂ। ।
ਚਿੱਠੀ ਇਕ ਬਾਜ਼ ਹੱਥ ਘੱਲੀ
ਖਾਲੀ ਇੱਕ ਬੰਨ੍ਹੇਰਾ ਰੱਖੀਂ।  ।
ਹੁਣ ਤੱਕ ਖੌਰੇ ਅੱਕ ਹੀ ਚੱਬੇ
ਮਿੱਠਾ ਚਾਹ 'ਚ ਘਟ ਸ਼ੇਰਾ ਰੱਖੀਂ।।
ਤੂੰ ਰੱਬਾ ਜਦ ਸ਼ੋਹਰਤ ਵੰਡੇ
ਹੱਥ ਖੰਡ ਹਿੱਸਾ ਮੇਰਾ ਰੱਖੀਂ। ।
ਤੇਰੇ ਪੁੱਤ ਦੇ ਵਾਲ ਮੇਰੇ ਵਗਰੇ ਹੋਵਣ
ਨਾਂ ਕੋਈ ਭਲਾ ਚੰਗੇਰਾ ਰੱਖੀਂ। ।
ਪਹਿਲਾ ਬਸਤਾ ਉਹਦਾ ਰੱਖਕੇ
ਦੂਜਾ ਬਸਤਾ ਮੇਰਾ ਰੱਖੀਂ।

©ਸੰਦੀਪ ਸਫ਼ਰ #ਸਫ਼ਰ