ਜਿਵੇਂ ਫੁੱਲਾਂ ਵਿੱਚੋਂ ਫੁੱਲ ਹੁੰਦਾ ਗੁਲਾਬ ਨੀ ਅੜੀਓ ਓਵੇਂ ਸਰਦਾਰਾਂ ਵਿੱਚੋਂ ਮੇਰਾ ਸਰਦਾਰ ਨੀ ਅੜੀਓ।। ਰੱਬ ਮੇਰੇ ਲਈ ਓਹੀ ਮੇਰਾ ਯਾਰ ਨੀ ਅੜੀਓ ਮੇਰੇ ਦੁੱਖ ਸੁੱਖ ਦਾ ਸਾਥੀ ਹਰਦਮ ਰਹਿੰਦਾ ਨਾਲ ਨੀ ਅੜੀਓ।। ਖੁੰਡੀ ਮੁੱਛ ਰੱਖੀ ਹੈ ਫਿਰਦਾ ਬੜਾ ਜੱਚਦਾ ਵਿਚ ਦਸਤਾਰ ਨੀ ਅੜੀਓ ਜਾਨ ਦੇਣ ਲੲੀ ਤਿਆਰ ਮੈਨੂੰ ਕਰਦਾ ਬੜਾ ਪਿਆਰ ਨੀ ਅੜੀਓ।। ਮੈਂ ਕਰਾਂ ਦੁਆਵਾਂ ਵੱਸਦਾ ਰਹੇ ਮੇਰਾ ਯਾਰ ਨੀ ਅੜੀਓ ਮੇਰੀ ਜਿੰਦ ਜਾਨ ਵੀ ਓਹਦੇ ਲਈ ਕੁਰਬਾਨ ਨੀ ਅੜੀਓ।।