ਟਿੱਬਿਆਂ ਦੀ ਰੇਤ ਉੱਤੇ ਕੋਈ ਬੱਦਲੀ ਬਣ ਵਰ੍ਹਿਆ ਸੀ। ਤੈਨੂੰ ਕੀ ਖ਼ਬਰਾਂ ਸੱਜਣਾ ਕਿੱਦਾਂ ਦੁੱਖ ਜ਼ਰਿਆ ਸੀ। ਭੁੱਲਿਆ ਨੀ ਵਾਅਦਾ ਤੇਰਾ ਤਾਂ ਹੀ ਕਰਾ ਉਡੀਕਾਂ ਵੇ। ਹੁਣ ਤਾਂ ਨਹੀਂ ਵਾਪਸ ਆਉਣਾ ਮੁੜ ਆਈਆਂ ਤਰੀਕਾਂ ਵੇ। ਪੁੱਛਦਾ ਕੋਈ ਤੇਰੇ ਬਾਰੇ ਬੁੱਲ੍ਹ ਕੁੱਝ ਨਾ ਕਹਿੰਦੇ ਨੇ। ਚੱਲਦਾ ਨਹੀਂ ਜ਼ੋਰ ਦਿਲਾਂ ਤੇ ਅੱਥਰੂ ਵਗ ਪੈਂਦੇ ਨੇ। ਮਰਿਆਂ ਨੂੰ ਮੋੜ ਲਿਆਵੇ ਐਸੀ ਕੋਈ ਸ਼ੈਅ ਹੋਵੇ। ਇਕੱਲਿਆਂ ਦਾ ਦਿਲ ਨਹੀਂ ਲੱਗਦਾ, ਭੀੜਾਂ 'ਚ ਨਾ ਰਹਿ ਹੋਵੇ। ©ਮਨpreet ਕੌਰ #mohabat #nojotopunjabi #nojotodilkibaat #nojotowriters #nojotoquotes #nojotoLove #nojotosadshayari #nojotomout #Nature