ਕਹਿਣੀ ਏ ਇੱਕ ਗੱਲ ਜੋ ਪੁੱਛਦਾ ਸੀ ਕੱਲ... ਮੈਂ ਕਿਹੜੀ ਗੱਲੋਂ ਹੱਸਦਾ ਨਹੀਂ ਮੈਂ ਕੁਝ ਵੀ ਤਾਂ ਦੱਸਦਾ ਨਹੀਂ... ੳੁਹ ਛੱਡ ਗਏ ਸੀ ਕੱਲ, ਤੇ ਯਾਦ ਅਾ ਗਏ ਪਲ... ਮੈਂ ਜਿਹੜੀ ਗੱਲੋਂ ਹੱਸਦਾ ਨਹੀਂ..... ਤਾਹੀਂ ਤਾਂ ਕੁਝ ਦੱਸਦਾ ਨਹੀਂ..... ਅਸੀਂ ਤੱਕਦੇ ਹੀ ਰਹਿ ਗਏ, ੳੁਹ ਹਾਸੇ ਨਾਲ ਲੈ ਗਏ, ਸਾਨੂੰ ਨਾ ਯਾਦ ਅਾਵੀਂ , ੳੁਹ ਜਾਂਦੀ ਵਾਰੀਂ ਕਹਿ ਗਏ, ਚਾਅ ਪੈਰੀਂ ਗਏ ਮਲ, ਗਏ ਗੈਰਾਂ ਸੰਗ ਰਲ, ਮੈਂ ਜਿਹੜੀ ਗੱਲੋਂ ਹੱਸਦਾ ਨਹੀਂ......... ਤਾਹੀਂ ਤਾਂ ਕੁਝ ਦੱਸਦਾ ਨਹੀਂ........... ੳੁਹ ਧੁੱਪਾਂ ਨਾਲ ਰੁਠੜੇ, ਤੇ ਦੇ ਗਏ ਸਾਨੂੰ ਦੁਖੜੇ, ੳੁਹ ਛਾਵਾਂ ਮਾਣ ਟੁਰ ਗਏ, ਅਸੀਂ ਹੋ ਗਏ ਕੱਲੇ ਰੁਖੜੇ, ਪੱਤਿਅਾਂ ਚ,ਹਲ-ਚਲ, ਪਈ ਸੁਣਦੀ ਸੀ ਕੱਲ, ਮੈਂ ਜਿਹੜੀ............ ਤਾਹੀਂ ਤਾਂ.............. ਹੋ ਸੁਫਨੇ ਫ਼ਨਾਹ ਹੋਏ, ਤੇ ਕਿਵੇਂ ਹਾਂ ਤਬਾਹ ਹੋਏ, ਹੋ ਟੁੱਟੀਅਾਂ ੳੁਮੀਦਾਂ ਦੇ, ਅਸੀਂ ਅਾਪੇ ਹੀ ਗੁਅਾਹ ਹੋਏ, ਤੂੰ ਛੱਡ "ਗਿੱਲਾ"ਝੱਲ, ੳੁਹ ਮੁੜਨੇ ਨੀ ਪਲ, ਮੈਂ ਜਿਹੜੀ ਗੱਲੋਂ ਹੱਸਦਾ ਨਹੀਂ..... ਤਾਹੀਂ ਤਾਂ ਕੁਝ ਦੱਸਦਾ ਨਹੀਂ..... ਸਚਦੇਵ ਗਿੱਲ #sad_song #poetry #love #punjabi_poetry