#OpenPoetry 'ਫਰਿਆਦ' ਅੱਖਾਂ'ਚ ਫਰਿਆਦ ਲੈ, ਸ਼ਾਇਦ ਖੜ੍ਹੀ ਸੀ ਉਹ, ਜਿਵੇਂ ਪਾਪੀ ਪੇਟ ਨਾਲ ਹੀ ਕਿਧਰੇ, ਜੁੜੀ ਸੀ ਉਹ। ਜਿਵੇਂ ਹੀ ਮੈਂ ਕੋਲੋਂ ਲੰਘੀ, ਉਸ ਹੱਥ ਘੁੱਟ ਫੜ੍ਹ ਲਿਆ, ਮਿੱਠੇ ਜਿਹੇ ਸ਼ਬਦਾਂ ਨੇ ਜਿਵੇਂ, ਰੁੱਗ ਕੋਈ ਭਰ ਲਿਆ। ਵਕਤ ਨਾ ਹੋਣ ਕਰਕੇ, ਪਹਿਲਾਂ ਤਾਂ ਮੈਂ ਕਾਹਲੀ ਕੀਤੀ, ਵੇਖ ਮਾਸੂਮੀਅਤ ਉਹਦੀ,ਜਿਵੇਂ ਜਾਨਣੀ ਚਾਹੀ ਹੱਡਬੀਤੀ। "ਚਿੜੀਆਂ ਮੇਰੀਆਂ ਲੈ ਲਓ ਮੈਡਮ", "ਭਾਵੇਂ ਥੋੜ੍ਹੇ ਪੈਸੇ ਦੇ ਦਓ ਮੈਡਮ"। ਏਨਾ ਪਿਆਰਾ ਚਿਹਰਾ ਉਹਦਾ, ਜਿੱਦ ਜਿਹੀ ਕਰੇ, ਜਿਵੇਂ ਖੇੜ੍ਹਾ ਉਹਦਾ। 100 ਦੀ ਦਿੰਦੀ,ਦਿੰਦੀ 50'ਚ ਉਹਨੇ ਗੱਲ ਮੁਕਾਈ, ਰੂਹ ਨੇ ਵੀ ਕੋਸਿਆ,ਤੇ ਥੋੜ੍ਹੀ ਮੈਨੂੰ,ਸ਼ਰਮ ਆਈ। ਮੈਨੂੰ ਵੀ ਲੱਗਾ,ਕਿਉਂ ਨਾ ਮੱਥਾ ਉਹਦਾ ਖਿੜ੍ਹ ਜਾਏ, ਅੱਧੇ ਕੀ ਦੇਣੇ ਸੀ, ਪੂਰੇ ਉਹਦੇ ਹੱਥ ਫੜ੍ਹਾਏ। ਏਹੀ ਸੋਚਿਆ ਰੱਬਾ,ਕੀ ਮਜ਼ਬੂਰੀਆਂ ਨੇ ਪਾਈਆਂ, ਪੜ੍ਹਣੇ ਦੀ ਉਮਰ'ਚ, ਜ਼ਿੰਮੇਵਾਰੀਆਂ ਉਠਾਈਆਂ। ਵਿੱਚੋ,ਵਿੱਚ ਦਿਲ ਵੀ ਰੋਇਆ, ਕਰ ਵੀ ਕੀ ਆਂ ਸਕਦੀ, ਏਥੇ ਤਾਂ ਆਪਣੀ ਰੋਟੀ,ਬੜ੍ਹੀ ਮੁਸ਼ਕਿਲ ਨਾਲ ਪਕਦੀ। ਲਾਹਨਤਾਂ ਨੇ ਸਰਕਾਰੇ ਤੈਨੂੰ, ਬੱਚੇ ਇਹ ਰੁਲਦੇ, ਵੇਖ ਵੇਖ ਮਾਸੂਮੀਅਤ ਏਹਨਾ ਦੀ, ਭੇਦ ਤੇਰੇ ਖੁਲਦੇ। ਇੱਕੋ ਹੀ ਅਰਜੋਈ ਮੇਰੀ,ਉਸ ਸੱਚੇ ਰੱਬ ਤੋਂ, ਮਜ਼ਬੂਰੀਆਂ ਦੇ ਕਟੋਰੇ ਰੱਬਾ, ਖੋਹ ਲਈਂ ਸਭ ਤੋਂ। ਮੈਡਮ ਫਰਿਆਦ