ਕੜਵਾ ਸੱਚ ********** ਅੱਜ ਮੈਂ ਚਲਦੀ ਧੁੱਪ ਨੂੰ ਦੇਖਿਆ, ਆਪਣੇ ਨਾਲ ਚਲ ਰਿਹਾ ਆਪਣਾ ਸਵਰੂਪ ਵੇਖਿਆ, ਕਿਸੀ ਡੂੰਘੀ ਸੋਚੀ ਪਿਆ ਸੀ ਦਿਲ, ਅੱਖਾਂ ਖੁੱਲਣ ਤੇ ਜਗ ਦਾ ਨਵਾਂ ਰੂਪ ਵੇਖਿਆ। ਹਾ - ਹਾ ਕਾਰ ਮੱਚ ਰਹੀ ਹੈ, ਹਰ ਪਾਸੇ, ਇਨਸਾਨ ਤੋਂ ਬੱਚ ਦਾਹ ਇਨਸਾਨ ਵੇਖਿਆ, ਖਤਰਿਆਂ ਵਿਚ ਘਿਰਿਆ ਵਿਚਾਰਾ ਇਨਸਾਨ ਵੇਖਿਆ। ਮਰ ਮੁੱਕ ਜਾਣੀ ਹੈ ,ਜਿੰਦਗੀ , ਸਭ ਨੂੰ ਪਤਾ ਹੈ, ਫੇਰ ਵੀ ਮੌਤ ਤੋ ਪਹਿਲਾ ਮਰਦਾ ਇਨਸਾਨ ਵੇਖਿਆ। ਕਿਸੇ ਨੇ ਨਾਲ ਕੁਝ ਲੈ ਕੇ ਜਾਣਾ ਨਹੀਂ, ਜਾਣਦੇ ਹਾਂ, ਫੇਰ ਵੀ ਪੈਸਾ ਬਟੋਰਦਾ ਜਹਾਨ ਵੇਖਿਆ। ਇਨਸਾਨ ਰੱਬ ਦੀ ਰਜ਼ਾ ਵਿੱਚ ਰਹਿਣਾ ਭੁੱਲ ਗਿਆ, ਤਾਂ ਹੀ ਤਾਂ, ਰੱਬ ਦੇ ਕਹਿਰ ਤੋਂ ਡਰਦਾ, ਸੰਸਾਰ ਵੇਖਿਆ। #रोज़ी_संबरीया #paidstory3