Read The Caption ©Gurjot MDP ਕਦਰ ਜੋ ਅੱਜਕੱਲ ਇੱਕ ਚੰਗੇ ਰਿਸ਼ਤੇ ਲਈ ਬੜੀ ਅਹਿਮ ਚੀਜ਼ ਮੰਨੀ ਜਾਂਦੀ ਏ। ਅਜੋਕੇ ਦੌਰ ਵਿੱਚ ਇਸ ਦਾ ਬਹੁਤ ਬੋਲਬਾਲਾ ਏ। ਲੋਕਾਂ ਨੇ ਕਦਰ ਕਦਰ ਕਰਕੇ ਕਦਰ ਨੂੰ ਬੜੇ ਭਾਗਾਂ ਦੇ ਵਿੱਚ ਵੰਡ ਲਿਆ। ਇਸਦੇ ਕਈ ਹਿੱਸੇ ਬਣਾ ਲਏ ਨੇ। ਜਿਹੜੇ ਉਹਨਾਂ ਨੂੰ ਆਪ ਹੀ ਨੀ ਸਮਝ ਆ ਰਹੇ ਕਿਉਕਿ ਉਹਨਾਂ ਲਈ ਕਦਰ ਸਿਰਫ਼ ਪਿਆਰ ਨਾਲ ਬੋਲਣਾ ਗੁੱਸਾ ਰਹਿਤ ਚੀਜ਼ ਹੀ ਏ। ਇਸ ਕਰਕੇ ਜੇ ਕੋਈ ਕਦਰ ਕਰਨ ਵਾਲਾ ਅੱਗਿਓ ਗੁੱਸਾ ਕਰਦਾ ਏ ਤਾਂ ਅੱਗੇ ਸੁਣਨ ਵਾਲਾ ਗੁੱਸਾ ਨਾ ਝੱਲਦੇ ਹੋਏ ਛੋਟੀ ਜਿਹੀ ਗੱਲ ਤੇ ਰਿਸ਼ਤਾ ਤੋੜ ਦਿੰਦਾ ਏ ਇਨਾਂ ਕਹਿਕੇ ਕਿ ਤੈਨੂੰ ਮੇਰੀ ਕਦਰ ਨੀ। ਮੈਂ ਤਾਂ ਇਕੋ ਹੀ ਗੱਲ ਕਹਿਣੀ ਚਾਹਾਂਗਾ ਕਿ ਕਦਰ ਵਿੱਚ ਸਿਰਫ਼ ਪਿਆਰ ਨਾਲ ਬੋਲਣਾ ਹੀ ਜਾਂ ਗੁੱਸਾ ਨਾ ਕਰਨਾ ਹੀ ਨਹੀ ਆਉਂਦਾ ਗੁੱਸਾ ਆਉਣਾ ਇੱਕ ਸੁਭਾਵਿਕ ਜੀ ਗੱਲ ਏ ਜੇ ਅੱਗੇ ਵਾਲੇ ਨੂੰ ਕਦਰ ਏ ਤਾਂ ਉਹ ਗੁੱਸਾ ਵੀ ਕਰੇਗਾ ਬਸ ਇੱਥੇ ਲੋੜ ਏ ਤਾਂ ਸਿਰਫ਼ ਸਮਝਣ ਦੀ ਤਾਂ ਕਦਰ ਦੋਵੇ ਪਾਸੇ ਤੋਂ ਹੀ ਹੋਵੇ ਤਾਂ ਚੰਗੀ ਗੱਲ ਏ ਤਾਂ ਜੋ ਰਿਸ਼ਤੇ ਨੂੰ ਇੱਕ ਸਿਖਰ ਦਿੱਤਾ ਜਾ ਸਕੇ ਜੇ ਸਹਿਮਤ ਹੋ ਤਾਂ ਅੱਗੇ ਸਾਂਝਾ ਕਰੋ ਤੇ ਕਮੈਂਟ ਵੀ ਜਰੂਰ ਕਰਨਾ।....✍️Gurjor MDP . . . .