(*ਸੱਜਣ ਜੀ*) ਸੱਜਣ ਜੀ ਕੀ 'ਚਾਉਨੇ ਪਏ ਓਂ। ਵਾਂਗ ਹਾਕਮਾਂ ਰੰਗ ਵਟਾਨੇ ਪਏ ਓਂ। ਵਿੱਚ ਪਿਆਰ ਕੋਈ ਇੰਝ ਨੀਂ ਕਰਦਾ। ਜਿੱਦਾਂ ਗੱਲ ਤੁਸਾਂ 'ਵਧਾਨੇ ਪਏ ਓਂ। ਐਤਬਾਰ ਸਾਥੋਂ ਉੱਠਿਆ ਲੱਗਦਾ। ਜੋ 'ਗੈਰਾਂ ਸੰਗ 'ਨਿਭਾਨੇ ਪਏ ਓਂ। ਸਾਥੋਂ ਵੱਧ ਜੇ ਕੋਏ ਪਿਆਰਿਆ ਹੋਇਆ। ਕਸ਼ਮੇ,ਰਾਹ ਨੀਂ ਡੱਕਦੇ ਕਾਨੂੰ ਘਬਰਾਨੇ ਪਏ ਓਂ। ਸੱਚੀ 'ਸੱਚ ਤੋਂ ਬੇਖ਼ਬਰੇ ਲੱਗਦੇ। ਤਾਹੀਓਂ ਝੂਠੇ 'ਗਲ਼' ਨੂੰ ਲਾਨੇ ਪਏ ਓਂ। ਗੁਸਤਾਖੀ ਕਰ 'ਖੁੱਦ' ਆਪ ਤੁਸਾਂ। ਮਾਫੀ ਸਾਡੇ ਤੋਂ ਮੰਗਵਾਨੇ ਪਏ ਓਂ। ਟਾਂਵਾਂ - ਟਾਂਵਾਂ 'ਰੂਹ' ਦਾ ਸਾਥੀ। ਖੌਰੇ ਕਾਨੂੰ 'ਦਿਲ' ਤੋਂ ਲਾਨੇ ਪਏ ਓਂ। ਸੱਜਣ' ਜੀ ਕੀ 'ਚਾਉਨੇ ਪਏ ਓਂ। ਵਾਂਗ ਹਾਕਮਾਂ 'ਰੰਗ ਵਟਾਨੇ ਪਏ ਓਂ। ©ਦੀਪਕ ਸ਼ੇਰਗੜ੍ਹ #lightpole #ਸੱਜਣ_ਜੀ #ਪੰਜਾਬੀਸਾਹਿਤ #ਪੰਜਾਬੀ_ਕਵਿਤਾ #ਪੰਜਾਬੀਸਾਇਰੀ #ਦੀਪਕ_ਸ਼ੇਰਗੜ੍ਹ