ਕਿਹੜੀ ਗੱਲੋਂ ਹੋਗੀ ਸਾਥੋਂ ਦੂਰ ਦੱਸ ਜਾਂਦੀ ਸਾਡਾ ਇਕ ਵਾਰੀ ਮੁੜ ਕੇ ਕਸੂਰ ਦੱਸ ਜਾਂਦੀ ਅਸੀਂ ਹਰ ਪਲ ਜਿੰਦ ਸੂਲੀ ਟੰਗਦੇ ਹੀ ਰਹਿ ਗਏ ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ ਜਿਹੜੇ ਰਾਹਾਂ ਤੋਂ ਕਦੇ ਤੂੰ ਲੰਘਦੀ ਹੁੰਦੀ ਸੀ ਨਜ਼ਰਾਂ ਚੁਰਾ ਕੇ ਸਾਥੋਂ ਸੰਗਦੀ ਹੁੰਦੀ ਸੀ ਓਹਨਾ ਰਾਹਾਂ ਉੱਤੇ ਪੈੜ ਤੇਰੀ ਲਭਦੇ ਹੀ ਰਹਿ ਗਏ ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ ਭੁਲ ਗਿਆ ਹੋਣਾ ਤੇਨੂੰ ਜਿੰਦਗੀ ਦਾ ਮੋੜ ਨੀ ਛੱਡ ਕੇ ਗਈ ਜਿਥੇ ਦਿਲ ਸਾਡਾ ਤੋੜ ਨੀ ਯਾੱਦਾਂ ਵਾਲੇ ਸੱਪ ਸਾਨੂੰ ਡੰਗਦੇ ਹੀ ਰਹਿ ਗਏ ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ *** ਤੇਰਾ ਦੀਪ ਸੰਧੂ ***