Nojoto: Largest Storytelling Platform

White ਜਿੰਦਗੀ ਬੇਵਫ਼ਾ ਨਈਂ ਤੇਰੇ ਚ' ਘਾਟ ਹੋਵੇਗੀ , ਸੋਨੇ ਦ

White ਜਿੰਦਗੀ ਬੇਵਫ਼ਾ ਨਈਂ ਤੇਰੇ ਚ' ਘਾਟ ਹੋਵੇਗੀ ,
ਸੋਨੇ ਦਾ ਕੀ ਦੋਸ਼, ਤੂੰ  ਚੁੱਕੀ  ਰਾਖ  ਹੋਵੇਗੀ ,

ਇੱਕ ਅੱਧੇ ਗੁਨਾਹ ਦੀ ਖੀਮਾ  ਮਿਲ  ਜਾਂਦੀ ,
ਬਹੁਤੀ  ਕੀਤੀ ਗਲਤੀ ਫ਼ੇਰ  ਕਿੱਥੋ ਮਾਫ਼ ਹੋਵੇਗੀ ,

ਜੋ ਬੀਜੇਗਾ  ਬੀਜ਼  ਸੋਈ  ਉਗ ਜਾਵਣਾ ਏ,
ਚੰਗਾ ਚਾਹੇ ਮਾੜਾ ਤੇਰੀ ਆਪਣੀ ਚਾਹਤ ਹੋਵੇਗੀ,

ਜਖਮਾਂ ਨੂੰ ਛੱਡ ਮੱਲਮ ਹੋਰ ਕਿਤੇ ਲਾਈ ਜਾਨਾਂ ਏ,
ਭਰਨਾ ਨਹੀਓ  ਜਖਮ ਇੰਝ ਨਾ ਰਾਹਤ ਹੋਵੇਗੀ ,

ਇਸ਼ਕੇ  ਖਾਤਰ ਮਰ ਮਿਟਣ ਲਈ ਜੋ ਤਿਆਰ ਹੋਵੇ ,
ਹੋਣਾ ਕੋਈ  ਦੀਵਾਨਾ ਆਸ਼ਕ  ਉਸਦੀ ਜਾਤ ਹੋਵੇਗੀ ,

ਐਵੇ  ਤਾਂ ਨੀ  ਇਤਿਹਾਸ  ਦੇ ਪੰਨੇ  ਲਿਖੇ  ਗਏ ,
ਸਾਡੇ ਪੁਰਖਿਆਂ  ਵਿੱਚ  ਕੋਈ  ਤੇ ਗੱਲ ਬਾਤ ਹੋਵੇਗੀ ,

'ਰਾਹੀ' ਦਾ ਤਨ ਇੱਕ  ਹੀ  ਬੂੰਦ  ਤੋਂ ਬਣਾ  ਦਿੱਤਾ  
ਕਾਦਰ ਵਾਹ ਕਮਾਲ  ਇਸਤੋਂ ਵੱਡੀ ਕੀ ਕਰਾਮਾਤ ਹੋਵੇਗੀ,

         
            ਜੱਗੀ ਰਾਹੀ 🖊🖊

©ਜਗਸੀਰ ਜੱਗੀ ਰਾਹੀ
  #sunset_time 
#poatry #witerscommunity 
#sharyi