Nojoto: Largest Storytelling Platform

ਥੋੜਾ ਚਿਰ ਰੁਕ ਵੱਖਰੀ ਜਿਹੀ ਯਾਦ ਬਣੇਗੀ ਮਰਨ ਜਦ ਪਿੱਛੋਂ ਕੱ

ਥੋੜਾ ਚਿਰ ਰੁਕ ਵੱਖਰੀ ਜਿਹੀ ਯਾਦ ਬਣੇਗੀ
ਮਰਨ ਜਦ ਪਿੱਛੋਂ ਕੱਠੀ ਸਾਡੀ ਸਮਾਧ ਬਣੇਗੀ

ਮਿਸਾਲ ਦਿਆ ਕਰਨਗੇ ਲੋਕ ਸਾਡੀ ਤੂੰ ਦੇਖੀ
ਸਾਡੀ ਮਹੁੱਬਤ ਦੀ ਐਸੀ ਬੁਨਿਆਦ ਬਣੇਗੀ

ਆਜ਼ਾਦ ਮਿਲਣੀਆਂ ਨੇ ਉੱਥੇ ਰੂਹਾਂ ਹੀ ਰੂਹਾਂ
ਜਦੋਂ ਜਿਸਮੋਂ ਰੂਹ ਸਾਡੀ ਵੀ ਆਜ਼ਾਦ ਬਣੇਗੀ

ਕੀ ਹੋਇਆ ਜੇ ਉੱਜੜੀ ਇਹ ਦੁਨੀਆ ਸਾਡੀ
ਪਰਲੀ ਦੁਨੀਆ ਤਾਂ ਸਾਡੀ ਆਬਾਦ ਬਣੇਗੀ

ਇਹ ਜੋ ਬੇ ਹਯਾ ਸਮਝਦੇ ਨੇ ਰੂਹਾਨੀਅਤ ਨੂੰ
ਇਹ ਹੋ ਬੇ ਹਯਾ ਪਾਕੀਜ਼ਾ ਸਾਡੇ ਬਾਦ ਬਣੇਗੀ

ਅਕਲਾਂ ਵਾਲਿਆਂ ਤੋਂ ਦੂਰ ਨੇ ਚੱਜ ਮਹੁੱਬਤ ਦੇ
ਇਹ ਮੁਕੰਮਲ ਸਾਨੂੰ ਕਰਕੇ ਬਰਬਾਦ ਬਣੇਗੀ

ਇੱਕ ਦਿਨ ਪਛਤਾਉਣਗੇ ਇਸ਼ਕ ਵਿਰੋਧੀ ਨੀ
ਜਦੋਂ ਬਦਦੁਆ ਉਹਨਾਂ ਦੀ ਫਰਿਆਦ ਬਣੇਗੀ

ਜਦੋਂ ਜੁੜ ਜਾਵਣਗੀਆਂ ਤਾਰਾਂ ਧੁਰ ਦਰਗਾਹੀ
ਇਹ ਸ਼ੋਰ ਦੀ ਸਤਿਥੀ ਅਨਹੱਦ ਨਾਦ ਬਣੇਗੀ

ਪਰ ਫਾਨੀ ਦੁਨੀਆ ਤੇ ਯਕੀਨ ਨਾ ਕਰੀਂ ਯਾਰ
ਚੋਰ ਫੇਰ ਸਾਧ ਫੇਰ ਚੋਰ ਤੇ ਫੇਰ ਸਾਧ ਬਣੇਗੀ

'ਨਰੇਸ਼ ਨਿਮਾਣੇ' ਪਰ ਤੇ ਸਾਨੂੰ ਇਲਮ ਨਹੀਂ ਸੀ
ਦੁਨੀਆ ਕਸਾਈ ਬਣੇਗੀ ਫੇਰ ਜੱਲਾਦ ਬਣੇਗੀ
ਥੋੜਾ ਚਿਰ ਰੁਕ ਵੱਖਰੀ ਜਿਹੀ ਯਾਦ ਬਣੇਗੀ
ਮਰਨ ਜਦ ਪਿੱਛੋਂ ਕੱਠੀ ਸਾਡੀ ਸਮਾਧ ਬਣੇਗੀ

ਮਿਸਾਲ ਦਿਆ ਕਰਨਗੇ ਲੋਕ ਸਾਡੀ ਤੂੰ ਦੇਖੀ
ਸਾਡੀ ਮਹੁੱਬਤ ਦੀ ਐਸੀ ਬੁਨਿਆਦ ਬਣੇਗੀ

ਆਜ਼ਾਦ ਮਿਲਣੀਆਂ ਨੇ ਉੱਥੇ ਰੂਹਾਂ ਹੀ ਰੂਹਾਂ
ਜਦੋਂ ਜਿਸਮੋਂ ਰੂਹ ਸਾਡੀ ਵੀ ਆਜ਼ਾਦ ਬਣੇਗੀ

ਕੀ ਹੋਇਆ ਜੇ ਉੱਜੜੀ ਇਹ ਦੁਨੀਆ ਸਾਡੀ
ਪਰਲੀ ਦੁਨੀਆ ਤਾਂ ਸਾਡੀ ਆਬਾਦ ਬਣੇਗੀ

ਇਹ ਜੋ ਬੇ ਹਯਾ ਸਮਝਦੇ ਨੇ ਰੂਹਾਨੀਅਤ ਨੂੰ
ਇਹ ਹੋ ਬੇ ਹਯਾ ਪਾਕੀਜ਼ਾ ਸਾਡੇ ਬਾਦ ਬਣੇਗੀ

ਅਕਲਾਂ ਵਾਲਿਆਂ ਤੋਂ ਦੂਰ ਨੇ ਚੱਜ ਮਹੁੱਬਤ ਦੇ
ਇਹ ਮੁਕੰਮਲ ਸਾਨੂੰ ਕਰਕੇ ਬਰਬਾਦ ਬਣੇਗੀ

ਇੱਕ ਦਿਨ ਪਛਤਾਉਣਗੇ ਇਸ਼ਕ ਵਿਰੋਧੀ ਨੀ
ਜਦੋਂ ਬਦਦੁਆ ਉਹਨਾਂ ਦੀ ਫਰਿਆਦ ਬਣੇਗੀ

ਜਦੋਂ ਜੁੜ ਜਾਵਣਗੀਆਂ ਤਾਰਾਂ ਧੁਰ ਦਰਗਾਹੀ
ਇਹ ਸ਼ੋਰ ਦੀ ਸਤਿਥੀ ਅਨਹੱਦ ਨਾਦ ਬਣੇਗੀ

ਪਰ ਫਾਨੀ ਦੁਨੀਆ ਤੇ ਯਕੀਨ ਨਾ ਕਰੀਂ ਯਾਰ
ਚੋਰ ਫੇਰ ਸਾਧ ਫੇਰ ਚੋਰ ਤੇ ਫੇਰ ਸਾਧ ਬਣੇਗੀ

'ਨਰੇਸ਼ ਨਿਮਾਣੇ' ਪਰ ਤੇ ਸਾਨੂੰ ਇਲਮ ਨਹੀਂ ਸੀ
ਦੁਨੀਆ ਕਸਾਈ ਬਣੇਗੀ ਫੇਰ ਜੱਲਾਦ ਬਣੇਗੀ