Nojoto: Largest Storytelling Platform

                  🙂ਬੰਦਾ 😯 ਖੁੱਦ    ਨੂੰ    ਖੁੱਦ  

                  🙂ਬੰਦਾ 😯

ਖੁੱਦ    ਨੂੰ    ਖੁੱਦ    ਚੋਂ    ਜਦ   ਭਾਲ਼ੇ   ਬੰਦਾ।
ਤਦ     ਅੰਦਰੋਂ  -  ਅੰਦਰੀ      ਰੌਵੇ     ਬੰਦਾ।
ਕਿੰਨਿਆ    ਜਜ਼ਬਾਤਾ     ਨੂੰ    ਮਾਰੇ    ਬੰਦਾ।
ਹਰ    ਦੁੱਖ    ਮੂਹਰੇ    ਆਪ   ਖਲੌਵੇ  ਬੰਦਾ।

ਜਦ    ਖਾਲੀ    ਹੱਥ    ਘਰ   ਮੁੜਦਾ   ਬੰਦਾ।
ਤਦ   ਦੇਹਲ਼ੀ   ਘਰ  ਦੀ   ਕਿੰਝ   ਟੱਪੇ  ਬੰਦਾ।
ਚੁੱਪ  ਧਾਰ   ਜਦ   ਘਰ ਅੰਦਰ  ਵੜਦਾ ਬੰਦਾ।
ਤਦ    ਕੰਧਾਂ    ਰੌਦੀਆਂ   ਨੂੰ    ਸੁਣਦਾ   ਬੰਦਾ।

ਰੁੱਖੀ - ਮਿੱਸੀ  ਖਾ, ਜਾ  ਮੰਜੇ  ਤੇ   ਪੈਂਦਾ   ਬੰਦਾ।
ਫਿਕਰਾਂ   ਸੰਗ   ਫਿਰ   ਰਾਤ   ਲੰਘਾਵੇ   ਬੰਦਾ।
ਕਲ  ਦੀ  ਫਿਕਰ, ਤੇ ਅੱਜ ਬੈਠਾ ਭੁਲਾਈ ਬੰਦਾ।
ਖੌਰੇ  ਕੀ - ਕੀ  ਤਨ  ਤੇ   ਜਾਵੇ  ਹੰਢਾਈ  ਬੰਦਾ।

ਫਿਕਰਾਂ   ਦੇ   ਸੰਗ   ਜਾਪੇ  ਵਿਆਹਿਆ  ਬੰਦਾ।
ਅੱਜ-ਕਲ੍ਹ  ਦਿਸਿਆ  ਨ੍ਹੀਂ  ਕੋਈ  ਹੱਸਦਾ  ਬੰਦਾ।
ਸੋਚ - ਸੋਚ  ਕੇ, ਸੋਚੀ   ਹੀ   ਪੈਂਦਾ  ਜਾਵੇ  ਬੰਦਾ।
ਛੋਟੀਆਂ-ਛੋਟੀਆਂ ਖੁਸ਼ੀਆਂ,ਭੁਲਾਈ  ਜਾਵੇ ਬੰਦਾ।

ਅਖੀਰ ਮਿੱਟੀ ਹੋ ਜਾਣਾ,ਮਿੱਟੀ ਤੋ ਬਣਿਆ ਬੰਦਾ।
ਮਿੱਟੀ ਲਈ  ਜੋੜੇ ਤੇ ਮਿੱਟੀ ਲਈ ਹੀ ਰੌਵੇ  ਬੰਦਾ।
ਕੰਢੇ ਬੀਜ ਆਪੇ, ਦੋਸੀ ਰੱਬ ਨੂੰ ਠਹਿਰਾਏ ਬੰਦਾ।
ਬਦੋ-ਬਦੀ  ਫਿਕਰਾਂ ਦੇ ਸੰਗ ਮੁੱਕਦਾ ਜਾਏ ਬੰਦਾ।

©ਦੀਪਕ ਸ਼ੇਰਗੜ੍ਹ #ਬੰਦਾ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ
                  🙂ਬੰਦਾ 😯

ਖੁੱਦ    ਨੂੰ    ਖੁੱਦ    ਚੋਂ    ਜਦ   ਭਾਲ਼ੇ   ਬੰਦਾ।
ਤਦ     ਅੰਦਰੋਂ  -  ਅੰਦਰੀ      ਰੌਵੇ     ਬੰਦਾ।
ਕਿੰਨਿਆ    ਜਜ਼ਬਾਤਾ     ਨੂੰ    ਮਾਰੇ    ਬੰਦਾ।
ਹਰ    ਦੁੱਖ    ਮੂਹਰੇ    ਆਪ   ਖਲੌਵੇ  ਬੰਦਾ।

ਜਦ    ਖਾਲੀ    ਹੱਥ    ਘਰ   ਮੁੜਦਾ   ਬੰਦਾ।
ਤਦ   ਦੇਹਲ਼ੀ   ਘਰ  ਦੀ   ਕਿੰਝ   ਟੱਪੇ  ਬੰਦਾ।
ਚੁੱਪ  ਧਾਰ   ਜਦ   ਘਰ ਅੰਦਰ  ਵੜਦਾ ਬੰਦਾ।
ਤਦ    ਕੰਧਾਂ    ਰੌਦੀਆਂ   ਨੂੰ    ਸੁਣਦਾ   ਬੰਦਾ।

ਰੁੱਖੀ - ਮਿੱਸੀ  ਖਾ, ਜਾ  ਮੰਜੇ  ਤੇ   ਪੈਂਦਾ   ਬੰਦਾ।
ਫਿਕਰਾਂ   ਸੰਗ   ਫਿਰ   ਰਾਤ   ਲੰਘਾਵੇ   ਬੰਦਾ।
ਕਲ  ਦੀ  ਫਿਕਰ, ਤੇ ਅੱਜ ਬੈਠਾ ਭੁਲਾਈ ਬੰਦਾ।
ਖੌਰੇ  ਕੀ - ਕੀ  ਤਨ  ਤੇ   ਜਾਵੇ  ਹੰਢਾਈ  ਬੰਦਾ।

ਫਿਕਰਾਂ   ਦੇ   ਸੰਗ   ਜਾਪੇ  ਵਿਆਹਿਆ  ਬੰਦਾ।
ਅੱਜ-ਕਲ੍ਹ  ਦਿਸਿਆ  ਨ੍ਹੀਂ  ਕੋਈ  ਹੱਸਦਾ  ਬੰਦਾ।
ਸੋਚ - ਸੋਚ  ਕੇ, ਸੋਚੀ   ਹੀ   ਪੈਂਦਾ  ਜਾਵੇ  ਬੰਦਾ।
ਛੋਟੀਆਂ-ਛੋਟੀਆਂ ਖੁਸ਼ੀਆਂ,ਭੁਲਾਈ  ਜਾਵੇ ਬੰਦਾ।

ਅਖੀਰ ਮਿੱਟੀ ਹੋ ਜਾਣਾ,ਮਿੱਟੀ ਤੋ ਬਣਿਆ ਬੰਦਾ।
ਮਿੱਟੀ ਲਈ  ਜੋੜੇ ਤੇ ਮਿੱਟੀ ਲਈ ਹੀ ਰੌਵੇ  ਬੰਦਾ।
ਕੰਢੇ ਬੀਜ ਆਪੇ, ਦੋਸੀ ਰੱਬ ਨੂੰ ਠਹਿਰਾਏ ਬੰਦਾ।
ਬਦੋ-ਬਦੀ  ਫਿਕਰਾਂ ਦੇ ਸੰਗ ਮੁੱਕਦਾ ਜਾਏ ਬੰਦਾ।

©ਦੀਪਕ ਸ਼ੇਰਗੜ੍ਹ #ਬੰਦਾ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ

#ਬੰਦਾ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ