ਤੈਨੂੰ ਕਹਿਣ ਤੋਂ ਡਰਦਾ ਜਾਵਾਂ ਮੈਂ , ਤੈਨੂੰ ਪਾਉਣ ਲਈ ਮਰਦਾ ਜਾਵਾਂ ਮੈਂ ! ਗੱਲ ਦਿਲ ਦੀ ਦੱਸਣ ਲਈ ਤੈਨੂੰ , ਕਿਤਾਬਾਂ ਇਸ਼ਕ ਦੀ ਪੜ੍ਹਦਾ ਜਾਵਾਂ ਮੈਂ ! ਮੈਂ ਸੁਣਿਆ ਸਭ ਤੈਨੂੰ ਛੱਡ ਗਏ ਕੱਲਿਆਂ , ਤਾਹੀਂ ਨਾਲ ਤੇਰੇ ਖੜਦਾ ਜਾਵਾਂ ਮੈਂ ! ਉਮੀਦਾਂ ਤੇਰੇ ਤੋਂ ਬਹੁਤ ਨੇ ਮੈਨੂੰ , ਤਾਹੀਂ ਹੱਥ ਤੇਰਾ ਫੜਦਾ ਜਾਵਾਂ ਮੈਂ ! ਕਹਿੰਦੇ ਆਖਰ ਸਭ ਬਦਲ ਜਾਂਦੇ , ਤਾਹੀਂ ਖੋਣ ਤੋਂ ਡਰਦਾ ਜਾਵਾਂ ਮੈਂ ! ਤੈਨੂੰ ਕਹਿਣ ਤੋਂ ਡਰਦਾ ਜਾਵਾਂ ਮੈਂ , ਤੈਨੂੰ ਪਾਉਣ ਲਈ ਮਰਦਾ ਜਾਵਾਂ ਮੈਂ ! ©mohitmangi #mohabbat #mohitmangi #teammohitmangi #mohitmangilyrics #me #maa