ਪਹਿਲਾਂ ਮੰਡੀਆਂ ਚ ਰੁਲਦੇ ਸੀ ਹੁਣ ਰੌਲਾ ਧਰਨੇ ਦਾ। ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਜ਼ਿਮੀਦਾਰ ਦੇ ਮਰਨੇ ਦਾ। ਸਾਡੀ ਲਾ ਲਾ ਕੇ ਬੋਲੀ ਪੂੰਜੀਪਤੀ ਹੁਣ ਖਜਾਨੇ ਭਰਨ ਨੂੰ ਬੈਠੇ ਨੇ, ਨੇਤਿਆਂ ਦੇ ਗਮਸ਼ੇ ਚਿੱਟੇ ਹੋਗੇ ,ਹਾਲ ਬੁਰਾ ਜੱਟਾ ਤੇਰੇ ਪਰਨੇ ਦਾ। ਭਰਕੇ ਪੇਟ ਮੁੱਲਖ ਦਾ ਆਪ ਨੂੰ ਰੋਟੀ ਗ਼ੁਰਬਤ ਦੀ , ਫ਼ਾਇਦਾ ਦੱਸ ਸਰਕਾਰੇ ਸਾਨੂੰ ਕਿ ਖੇਤੀ ਕਰਨੇ ਦਾ। ਨਾ ਲੈਣਾ ਫਾਹਾ ਨਾ ਖਣੀ ਗੋਲੀ ਸਲਫਾਸ ਦੀ, ਮਰਿਆ ਨਹੀਂ ਹੋਂਸਲਾ ਡਾਂਗਾ ਲੈਕੇ ਵਰ੍ਹਣੇ ਦਾ। ਮਾਰਕੇ ਹੱਥ ਮੱਥੇ ਤੇ ਫਿਰ ਪਛਤਾਉਣਾ ਪੈ ਜਾਏ ਨਾ, ਹੁਣ ਵੇਲਾ ਹੈ ਜੱਟਾ ਹੱਕ ਲਈ ਲੜਨੇ ਦਾ। ✍️ ਤੇਰਾ ਸਿੱਧੂ #SupportFarmers #kisanmajdoorekta #Death