Nojoto: Largest Storytelling Platform

ਰਸਤੇ ਨੂੰ ਦਿਖਾਉਣ ਵਾਲ਼ਾ, ਪਾਠ ਜੋ ਪੜਾਉਣ ਵਾਲਾ, ਜਹਾਨ ਉਂਗ

ਰਸਤੇ ਨੂੰ ਦਿਖਾਉਣ ਵਾਲ਼ਾ,
ਪਾਠ ਜੋ ਪੜਾਉਣ ਵਾਲਾ,
ਜਹਾਨ ਉਂਗਲੀ ਤੇ ਨਚਾਉਣ ਵਾਲਾ,
ਸ਼੍ਰੀ ਕ੍ਰਿਸ਼ਨ ਜੋ ਭਗਵਾਨ ਹੈ।

ਮਰਿਆਦਾ ਵਿੱਚ ਚਲੇ ਜੋ,
ਪਾਪੀਆਂ ਨੂੰ ਨਾ ਛੱਡੇ ਓ,
ਪਿਆਰ ਕਰੇ ਸਭਨੂੰ,
ਇੱਕੋ ਇੱਕ ਭਗਵਾਨ ਰਾਮ ਹੈ।

ਇੱਕੋ ਇੱਕ ਪੀਰ ਜਿਹੜਾ,
ਜਿਸਦਾ ਮਾਨ ਹੈ ਈਮਾਨ ਹੈ,
ਲਿਖੀ ਓਸਨੇ ਕੁਰਾਨ ਹੈ,
ਨਾਮ ਹਜ਼ਰਤ ਮੁਹੰਮਦ,
ਖਾਸ ਹੈ ਨਾ ਸਮਝ ਲਈ ਕਿ ਆਮ ਹੈ।

ਆਸਮਾਨ ਜਿੱਡਾ ਜਿਸਦਾ ਜੇਰਾ,
ਭਲਾ ਸਭਦਾ ਮੰਗੇ ਜਿਹੜਾ,
ਸਭਨੂੰ ਇੱਕੋ ਜੋਤ ਮੰਨੇ,
ਰਾਹ ਪਾਏ ਕਈ ਓਸਨੇ ਅੰਨ੍ਹੇ,
ਚੜਦੀ ਕਲਾ ਦਾ ਪ੍ਰਤੀਕ,
ਓ ਨਾਨਕ ਦਾ ਨਾਮ ਹੈ।

ਯੋਧਿਆਂ ਚੌਂ ਯੋਧਾਂ ਜਿਹੜਾ,
ਮੁਕਾਬਲਾ ਉਸ ਨਾਲ ਕਰੇ ਕਿਹੜਾ,
ਸੰਤਾਂ ਦਾ ਸੰਤ ਓ,
ਮਜ਼ਲੂਮਾਂ ਲਈ ਸਿਪਾਹੀ ਜੋ,
ਦੇਸ਼ ਕੌਮ ਲਈ ਪਰਿਵਾਰ ਵਾਰੇ,
ਕਦੇ ਵੀ ਕਿਸੇ ਤੋਂ ਨਾ ਹਾਰੇ,
ਨਾਮ ਗੋਬਿੰਦ ਸਿੰਘ,
ਜਿਸਨੇ ਪੀਤਾ ਅਮ੍ਰਿਤ ਦਾ ਜਾਮ ਹੈ।

ਭਾਰਤ ਮਹਾਨ ਦੇਸ਼,
ਮਹਾਨ ਨਾਇਕਾਂ ਦੀ ਏ ਖਾਣ਼ ਦੇਸ਼।
ਸੋਨੇ ਦੀ ਚਿੜੀ ਸੁਨਹਿਰੀ,
ਸਾਡੇ ਲਈ ਇਹ ਗੱਲ ਬਥੇਰੀ,
ਸਾਡੀ ਜਿੰਦ ਜਾਨ ਜੋ,
ਸਾਨੂੰ ਇਸਤੇ ਰਹਿੰਦਾ ਸਦਾ ਮਾਨ ਹੈ,
ਸਾਨੂੰ ਇਸਤੇ ਰਹਿੰਦਾ ਸਦਾ ਮਾਨ ਹੈ।

©manwinder Singh #Independence #India #Punjabi #Landofmartyrs #landofgurus #landofavtars
#15august 

#guru
ਰਸਤੇ ਨੂੰ ਦਿਖਾਉਣ ਵਾਲ਼ਾ,
ਪਾਠ ਜੋ ਪੜਾਉਣ ਵਾਲਾ,
ਜਹਾਨ ਉਂਗਲੀ ਤੇ ਨਚਾਉਣ ਵਾਲਾ,
ਸ਼੍ਰੀ ਕ੍ਰਿਸ਼ਨ ਜੋ ਭਗਵਾਨ ਹੈ।

ਮਰਿਆਦਾ ਵਿੱਚ ਚਲੇ ਜੋ,
ਪਾਪੀਆਂ ਨੂੰ ਨਾ ਛੱਡੇ ਓ,
ਪਿਆਰ ਕਰੇ ਸਭਨੂੰ,
ਇੱਕੋ ਇੱਕ ਭਗਵਾਨ ਰਾਮ ਹੈ।

ਇੱਕੋ ਇੱਕ ਪੀਰ ਜਿਹੜਾ,
ਜਿਸਦਾ ਮਾਨ ਹੈ ਈਮਾਨ ਹੈ,
ਲਿਖੀ ਓਸਨੇ ਕੁਰਾਨ ਹੈ,
ਨਾਮ ਹਜ਼ਰਤ ਮੁਹੰਮਦ,
ਖਾਸ ਹੈ ਨਾ ਸਮਝ ਲਈ ਕਿ ਆਮ ਹੈ।

ਆਸਮਾਨ ਜਿੱਡਾ ਜਿਸਦਾ ਜੇਰਾ,
ਭਲਾ ਸਭਦਾ ਮੰਗੇ ਜਿਹੜਾ,
ਸਭਨੂੰ ਇੱਕੋ ਜੋਤ ਮੰਨੇ,
ਰਾਹ ਪਾਏ ਕਈ ਓਸਨੇ ਅੰਨ੍ਹੇ,
ਚੜਦੀ ਕਲਾ ਦਾ ਪ੍ਰਤੀਕ,
ਓ ਨਾਨਕ ਦਾ ਨਾਮ ਹੈ।

ਯੋਧਿਆਂ ਚੌਂ ਯੋਧਾਂ ਜਿਹੜਾ,
ਮੁਕਾਬਲਾ ਉਸ ਨਾਲ ਕਰੇ ਕਿਹੜਾ,
ਸੰਤਾਂ ਦਾ ਸੰਤ ਓ,
ਮਜ਼ਲੂਮਾਂ ਲਈ ਸਿਪਾਹੀ ਜੋ,
ਦੇਸ਼ ਕੌਮ ਲਈ ਪਰਿਵਾਰ ਵਾਰੇ,
ਕਦੇ ਵੀ ਕਿਸੇ ਤੋਂ ਨਾ ਹਾਰੇ,
ਨਾਮ ਗੋਬਿੰਦ ਸਿੰਘ,
ਜਿਸਨੇ ਪੀਤਾ ਅਮ੍ਰਿਤ ਦਾ ਜਾਮ ਹੈ।

ਭਾਰਤ ਮਹਾਨ ਦੇਸ਼,
ਮਹਾਨ ਨਾਇਕਾਂ ਦੀ ਏ ਖਾਣ਼ ਦੇਸ਼।
ਸੋਨੇ ਦੀ ਚਿੜੀ ਸੁਨਹਿਰੀ,
ਸਾਡੇ ਲਈ ਇਹ ਗੱਲ ਬਥੇਰੀ,
ਸਾਡੀ ਜਿੰਦ ਜਾਨ ਜੋ,
ਸਾਨੂੰ ਇਸਤੇ ਰਹਿੰਦਾ ਸਦਾ ਮਾਨ ਹੈ,
ਸਾਨੂੰ ਇਸਤੇ ਰਹਿੰਦਾ ਸਦਾ ਮਾਨ ਹੈ।

©manwinder Singh #Independence #India #Punjabi #Landofmartyrs #landofgurus #landofavtars
#15august 

#guru