ਆਪਣੇ ਹੱਥੀਂ ਲਾਲਾਂ ਨੂੰ ਜਿੰਨੇ ਜੰਗ ਲਈ ਸਜ਼ਾਇਆ ਸੀ ਉਦੋਂ ਇੱਟਾਂ ਵੀ ਕੁਰਲਾਉਂਦੀਆਂ ਹੋਣੀਆ ਵੇ ਜਦੋਂ ਨਿੱਕੇ ਲਾਲਾਂ ਨੂੰ ਨੀਹਾਂ ਵਿੱਚ ਚਿਣਵਾਇਆ ਸੀ ਵਾਹ ਗੁਰੂ ਗੋਬਿੰਦ ਸਿੰਘ ਤੇਰਾ ਸ਼ੁਕਰ ਕਰਨ ਲਈ ਸ਼ਬਦ ਘੱਟ ਪੈ ਗਏ ਨੇ ਸਾਰੇ ਵੇ ਮੇਰੀ ਕਲ਼ਮ ਇੰਨੇ ਜੋਗੀ ਨਹੀਂ ਕਿ ਲਿਖੇ ਪੁੱਤਰਾਂ ਦੇ ਦਾਨੀ ਬਾਰੇ ਵੇ ਅੱਜ ਅੰਬਰ ਵੀ ਪਿਆ ਸਜਿਆ ਹੈ ਉਹਦੇ ਜਨਮ ਦਿਨ ਦਿਹਾੜੇ ਤੇ ਮੇਰੀ ਕਲ਼ਮ ਇੰਨੇ ਜੋਗੀ ਨਹੀਂ ਕਿ ਲਿਖੇ ਬਾਜਾਂ ਵਾਲੇ ਬਾਰੇ ਵੇ ਦਮਨ ਕਰਜਾ ਉਸ ਦਾ ਨਹੀਂ ਲਾਹ ਸਕਦੇ ਜਿੰਨੇ ਪੁੱਤਰ ਚਾਰੇ ਵਾਰੇ ਵੇ ਮੇਰੀ ਕਲ਼ਮ ਇੰਨੇ ਜੋਗੀ ਨਹੀਂ ਕਿ ਲਿਖੇ ਦਸਮੇਸ਼ ਪਿਤਾ ਬਾਰੇ ਵੇ ©Daman Singh #gurpurab