Nojoto: Largest Storytelling Platform

ਗਉੜੀ ਮਹਲਾ ੫ ॥ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ

ਗਉੜੀ ਮਹਲਾ ੫ ॥

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਗਾਉੜੀ ਰਾਗ ਦੇ ਵਿੱਚ ਸਮਝਾ ਰਹੇ ਹਨ ਜੀ 

ਜੀਅਰੇ ਓਲ੍ਹ੍ਹਾ ਨਾਮ ਕਾ ॥

ਹੇ ਮੇਰੇ ਮਨ ਤੈਨੂੰ ਕੇਵਲ ਇਕ ਨਾਮੁ ਦਾ ਹੀ ਆਸਰਾ ਹੈ 

ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥

ਹੇ ਮਨ ਜੇ ਤੂੰ  ਇਕ ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਕਰਮ ਜਿਵੇਂ ਕਿ ਦਾਨ ਪੁੰਨ, ਤੀਰਥਾ ਤੇ ਜਾਣਾ, ਮੜ੍ਹੀਆਂ ਪੂਜਣੀਆ, ਪਾਠ ਕਰਨੇ ਕਰਾਉਣੇ ਆਦਿ ਕਰਨ ਦੇ ਵਿੱਚ ਜਮਾ ਦੇ ਵਸ ਪੈਣ ਦਾ ਡਰ ਹੈ 
ਅਵਰ ਜਤਨਿ ਨਹੀ ਪਾਈਐ ॥
ਵਡੈ ਭਾਗਿ ਹਰਿ ਧਿਆਈਐ ॥੧॥

ਵੱਡੇ ਭਾਗਾਂ ਦੇ ਨਾਲ ਪਰਮੇਸ਼ਰ ਹਰੀ ਜੀ ਨੂੰ ਧਿਆਇਆ ਜਾਂਦਾ ਹੈ ਆਪਣੀ ਮਤਿ ਦੇ ਨਾਲ ਜਿੰਨੇ ਵੀ ਜਤਨ ਕਰ ਲਈਏ ਪਰਮੇਸ਼ਰ  ਜੀ ਦੀ ਸੇਵਾ ਨਹੀਂ ਕਰ ਸਕਦੇ। 

ਲਾਖ ਹਿਕਮਤੀ ਜਾਨੀਐ ॥

ਭਾਵੇਂ ਸਾਡੇ ਕੋਲ ਲੱਖਾ ਹੀ ਸਿਆਣਪਾਂ ਹੋਣ 

ਆਗੈ ਤਿਲੁ ਨਹੀ ਮਾਨੀਐ ॥੨॥

ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਇਨ੍ਹਾਂ  ਦੀ  ਤਿਲ ਮਾਤਰ ਕੀਮਤ ਵੀ ਨਹੀਂ ਪੈਣੀ। 

ਅਹੰਬੁਧਿ ਕਰਮ ਕਮਾਵਨੇ ॥

ਜੇ ਅਸੀਂ ਹਾਉਮੇ ਹੰਕਾਰ ਦੇ ਵਿੱਚ ਕਰਮ ਕਰਦੇ ਹਾ

ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥

ਉਹ ਤਾਂ ਇਸ ਤਰਾ  ਹੈ ਜਿਵੇਂ ਬਾਲੂ ਰੇਤ ਦਾ ਘਰ ਬਣਾ ਕੇ ਉਸ ਉੱਤੇ ਪਾਣੀ ਨੂੰ ਡੋਲ ਕੇ ਬਰਬਾਦ ਕਰ ਦੇਣਾ। 

ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥

ਹੇ ਮਨ ਜੇ ਦਿਆਲੂ ਪਰਮੇਸ਼ਰ  ਕਿਰਪਾ ਕਰ ਕੇ 

ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥
ਪੂਰਨ ਸਾਧੂ  ਦਾ ਸੰਗ ਕਰਾ ਦਿੰਦੇ ਹਨ  ਤਾਂ ਪਰਮੇਸ਼ਰ ਜੀ  ਸਾਧੂ ਤੋਂ ਸਾਨੂੰ ਨਾਮ ਨੂੰ ਧਿਆਉਣ ਦਾ ਗੁਰ (ਜੁਗਤ, ਗਿਆਨ,ਉਪਦੇਸ਼) ਦਿਵਾ ਦਿੰਦੇ ਹਨ  ਜੋ ਮਨ ਦਾ ਹਰ ਸਮੇਂ ਆਸਰਾ ਬਣਦਾ ਹੈ ਜੀ 
ਵਿਚਾਰ ਕਰਦੇ ਹੋਏ ਅਨੇਕਾਂ ਵਾਰ ਗਲਤੀਆਂ ਹੋ ਜਾਦੀਆ ਹਨ ਜੀ ਸਤਿਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਬਖਸ ਲੈਣਾ ਜੀ। 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।9877256572

©Biikrmjet Sing #ਗੁਰਬਾਣੀ

#ਗੁਰਬਾਣੀ #ਗਿਆਨ