Nojoto: Largest Storytelling Platform

White ਚੜ੍ਹਦੇ ਸੂਰਜ ਢਲਦੇ ਦੇਖੇ, ਬੁੱਝਦੇ ਦੀਵੇ ਬਲਦੇ ਦੇਖੇ

White ਚੜ੍ਹਦੇ ਸੂਰਜ ਢਲਦੇ ਦੇਖੇ,
ਬੁੱਝਦੇ ਦੀਵੇ ਬਲਦੇ ਦੇਖੇ।
ਹੀਰੇ ਦਾ ਕੋਈ ਮੁੱਲ ਨਾ ਜਾਣੇ,
 ਇੱਥੇ ਖੋਟੇ ਸਿੱਕੇ ਆਪਾਂ ਚਲਦੇ ਦੇਖੇ।
ਜਿੰਨਾ ਦਾ ਜੱਗ ਤੇ ਕੋਈ ਨਹੀਂ,
ਉਹ ਵੀ ਪੁੱਤਰ ਪਲਦੇ ਦੇਖੇ।
ਉਸਦੀ ਰਹਿਮਤ ਦੇ ਨਾਲ ਬੰਦੇ,
ਪਾਣੀ ਉੱਤੇ ਚੱਲਦੇ ਦੇਖੇ।
ਲੋਕੀ ਕਹਿੰਦੇ ਦਾਲ ਨਈ ਗਲਦੀ,
ਮੈਂ ਤੇ ਪੱਥਰ ਗਲਦੇ ਦੇਖੇ।
ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ,
ਹੱਥ ਖਾਲੀ ਉਹ ਮਲਦੇ ਦੇਖੇ।
ਕਈਂ ਪੈਰਾਂ ਤੋਂ ਨੰਗੇ ਫਿਰਦੇ,
ਸਿਰ ਤੇ ਲੱਭਣ ਛਾਂਵਾਂ...
ਮੈਨੂੰ ਦਾਤਾ ਸਭ ਕੁਝ ਦਿੱਤਾ,
ਕਿਉਂ ਨਾਂ ਸ਼ੁਕਰ ਮਨਾਵਾਂ।

                                                         (ਬਾਬਾ ਬੁੱਲ੍ਹੇ ਸ਼ਾਹ)

©Vishal Bangotra
  #sad_shayari #nojotopunjabi #bababulleshahji #sufi