ਤੂੰ ਪਰਾਇਆ ਕਰ ਗਿਆ ਤੇਰੀ ਜਿੰਦਗੀ ਦੇ ਬੀਤੇ ਵਕਤ ਦਾ ਇਕ ਕਿਰਦਾਰ ਹਾਂ ਮੈ ਤੈਨੂੰ ਚੇਤੇ ਕਰਾਉਣ ਲਈ ਦਸਦਾ ਤੇਰਾ ਪਹਿਲਾ ਪਿਆਰ ਹਾ ਮੈ ਕਦੇ ਜਿਸ ਦੀਪ ਨੂੰ ਕਿਹਾ ਕਰਦੀ ਸੀ ਜਿੰਦਗੀ ਰੰਗੀਨ ਕਰਤੀ ਤੇਰੀ ੳਸੇ ਰੰਗੀਨ ਜਿੰਦਗੀ ਦਾ ਇਕ ਕਲਾਕਾਰ ਹਾਂ ਮੈ ਕਦੇ ਜਿਹਦਾ ਹੱਥ ਫੜਕੇ ਕਹਿੰਦੀ ਸੀ ਦੁਨੀਆ ਨਾਲ ਲੜਜੂ ਤੇਰਾ ੳਹੀ ਤੇ ਹੱਥੋ ਛੱਡਿਆ ਹਥਿਆਰ ਹਾਂ ਮੈ ਕਦੇ ਜਿਸਦੀ ਦੀਦ ਨੂੰ ਰੱਬ ਵਰਗਾ ਤੂੰ ਕਹਿੰਦੀ ਹੁੰਦੀ ਸੀ ਤੇਰੇ ਸਾਹਮਣੇ ਖੜਾ ੳਹੀ ਤੇਰਾ ਦਰਬਾਰ ਹਾਂ ਮੈ ਕਦੇ ਜਿਹੜੀ ਬਸ ਤੈਨੂੰ ਪਿੰਡੋ ਸੀ ਸ਼ਹਿਰ ਲੈ ਕੇ ਜਾਂਦੀ ਤੇਰੀ ੳਸੇ ਪਿੰਡ ਦੀ ਬਸ ਦਾ ਇਕ ਸਵਾਰ ਹਾ ਮੈ ਕਦੇ ਜਿਸਨੂੰ ਕਿਹਾ ਘਰ ਸਾਦਾ ਹੋਵੇ ਪਰ ਸਾਥ ਤੇਰਾ ਹੋਵੇ ਤੇਰਾ ੳਹੀ ਤੇ ਹੱਥੋ ੳਜਾੜਿਆ ਸਾਦਾ ਪਰਿਵਾਰ ਹਾ ਮੈ ਕਿਸੇ ਕੰਢੇ ਨਾ ਲੱਗਣ ਵਾਲੀ ਜਿੰਦਗੀ ਹੋ ਗਈ ਏ ਨੀ ਵਿਚ ਤੁਫਾਨਾ ਫਸੀ ਹੋਈ ਇਕ ਮਝਧਾਰ ਹਾ ਮੈ ਜਿਹਦੀ ਦਿਲ ਦੀ ਜਮੀਨ ਹਿਜਰ ਦੇ ਸੇਕ ਨੇ ਸਾੜਤੀ ਹੁਣ ਏਹੋ ਜਿਹੀ ਬੰਜਰ ਜ਼ਮੀਨ ੳਜਾੜ ਹਾ ਮੈ ਅੱਲੜ ੳਮਰੇ ਇਕ ਮੁੰਡਾ ਮੇਰੇ ਨਾਲ ਪੜਦਾ ਸੀ ਜਿਸ ਅੱਲੜ ੳਮਰੇ ਤੇਰੀਆ ਨੀ ਮੈ ੳਡੀਕਾ ਕਰਦਾ ਸੀ ਤੇ ਤੈਨੂੰ ੳਹ ਕੀਤਾ ਵਾਦਾ ਨੀ ਮੈਨੂੰ ਮਾਰ ਗਿਆ ਜੋ ਆਪਣੀ ਯਾਰੀ ਤੋ ਨਾ ਕਹਿੰਦੀ ਕਦੇ ਚੁਕਣਾ ਪਰਦਾ ਸੀ ੳਹ ਬਾਰਵੀ ਕਰਕੇ ਪੜਨ ਵਿਦੇਸ਼ ਚਲਾ ਗਿਆ ਤੇ ਮੈ ਤੇਰੇ ਲਈ ਰਿਹਾ ਬਸ ਦੁਆਵਾ ਕਰਦਾ ਨੀ ਤੇ ੳਸੇ ਹੀ ਮੁੰਡੇ ਦਾ ਰਿਸ਼ਤਾ ਤੈਨੂੰ ਸੀ ਆਇਆ ਜਿਹਦੇ ਕਰਕੇ ਮੈਨੂੰ ਸਦਾ ਲਈ ਕਰ ਗਈ ਸੀ ਪਰਾਇਆ ਕਸਮੀ ਗੱਲ ਏ ਤੇਰੇ ਵਿਆਹ ਤੇ ਭੜਥੂ ਪੈ ਹੀ ਜਾਣਾ ਸੀ ਜੇ ਦਿਲ ਨੇ ਤੇਰੀ ਯਾਰੀ ਦਾ ਨਾ ਵਾਸਤਾ ਹੁੰਦਾ ਪਾਇਆ ੳਹਦਾ ਵੀ ਕੋਈ ਕਸੂਰ ਨਹੀ ੳਹ ਵੀ ਅਣਜਾਣ ਸੀ ਕਸੂਰ ਤੇ ਸੀ ਲੇਖਾਂ ਦਾ ਜਿਹਨਾ ਨੇ ਸੀ ਰਵਾਇਆ