Nojoto: Largest Storytelling Platform

#ਏਹ ਕੋਈ ਫ਼ਨਕਾਰੀ ਨਈਂ ਹੱਸਣਾ ਹਾਲ ਕਿਸੇ ਤੇ ਯਾਰਾ ਏਹ ਕੋਈ

#ਏਹ ਕੋਈ ਫ਼ਨਕਾਰੀ ਨਈਂ
ਹੱਸਣਾ ਹਾਲ ਕਿਸੇ ਤੇ ਯਾਰਾ ਏਹ ਕੋਈ ਫ਼ਨਕਾਰੀ ਨਈਂ
ਔਖੇ ਵੇਲ਼ੇ  ਛੱਡ ਤੁਰ ਜਾਣਾ ਕਹਿੰਦੇ ਓਹਨੂੰ ਯਾਰੀ ਨਈਂ।

ਗੱਲ ਗੱਲ ਉੱਤੇ ਮਿਹਣਾ ਮਾਰੇਂ ਝੱਲਿਆ ਕੇਰਾਂ ਗ਼ੌਰ ਕਰੀਂ
ਨੀਵੇਂ ਉੱਤੇ ਰੋਅਬ ਜਮਾਉਣਾ ਏਹ ਕੋਈ ਸਰਦਾਰੀ ਨਈਂ।

ਅੱਜਕੱਲ੍ਹ ਏਥੇ ਜਰਦਾ ਕਿਹੜਾ ਆਕੜ ਨੂੰ ਰੱਖ ਜੇਬ ਚ ਪਾ
ਪਿਆਰ ਜਹੀ ਇਸ ਜੱਗ ਉੱਤੇ ਸ਼ੈਅ ਕੋਈ ਹੋਰ ਪਿਆਰੀ ਨਈਂ।

ਪਿਆਰ ਕਰਾਂ ਜੰਨਤ ਵਖਾ ਦਊਂ  ਨਫ਼ਰਤ ਜੇ ਕਰਾਂ ਔਕਾਤ 
ਚੁੱਪ ਆਂ ਜੇ ਏਹ ਕਦਰ ਹੈ ਤੇਰੀ  ਏਹ ਮੇਰੀ ਲਾਚਾਰੀ ਨਈਂ।

ਐਵੇਂ ਦਾਅਵਾ  ਕਰਦਾ ਨਾ ਫਿਰ  ਸਾਡੇ ਵਰਗਾ  ਹੋਵਣ ਦਾ 
ਸਾਡੇ  ਵਰਗੀ  ਸੱਜਣਾਂ ਏਥੇ  ਹੈਗੀ  ਦੁਨੀਆਂ  ਸਾਰੀ ਨਈਂ।

ਸਾਂਝਾਂ ਵਾਲਾ ਜੋ ਲੋਗੜ  ਫੇਹ- ਫੇਹ ਚੁਗਦਾ ਫੱਟ ਕਰਾਰੇ ਨੂੰ  
ਹਰਜੀਤ ਫਿੱਟੇ ਮੂੰਹ ਨਫ਼ਰਤ ਜ੍ਹੇੜੀ ਜਾਦੀਂ ਕਦੇ ਸਤਿਕਾਰੀ ਨਈਂ।
.........ਹਰਜੀਤ ਕੌਰ ਪੰਮੀ .........