Nojoto: Largest Storytelling Platform

ਜਿੰਦਗੀ ਦੇ ਬੜੇ ਰੰਗ ਨੇ ਯਾਰੋ ਕਦੇ ਖੁੱਲ੍ਹ ਤੇ ਕਦੇ ਤੰਗ ਨੇ

ਜਿੰਦਗੀ ਦੇ ਬੜੇ ਰੰਗ ਨੇ ਯਾਰੋ
ਕਦੇ ਖੁੱਲ੍ਹ ਤੇ ਕਦੇ ਤੰਗ ਨੇ ਯਾਰੋ
ਖੁਸ਼ੀਆਂ ਗਮੀਆਂ ਤੇ ਕਦੇ ਮੁਸਕਾਨ ਮਿਲੇ
ਕਦੇ ਉਲਝੇ ਹੋਏ ਨੇ, 
ਇਮਤਿਹਾਨ ਮਿਲੇ
ਕੋਈ ਰੋਂਦਾ ਹੈ, ਤੇ ਕੋਈ ਹੱਸਦਾ ਹੈ
ਕੋਈ ਨਾਲ ਦੁੱਖਾਂ ਦੇ ਘੱਸਦਾ ਹੈ
ਕੋਈ ਮਿਹਨਤਾਂ ਕਰ ਕਰ ਢਲਦਾ ਹੈ
ਕੋਈ ਬਹਿ ਕੁਰਸੀ ਤੇ ਪਲਦਾ ਹੈ
ਕੋਈ ਤਰਸੇ ਅੰਨ੍ਹ ਦੇ ਦਾਣੇ ਨੂੰ
ਕੋਈ ਤਰਸੇ ਬਾਲ ਨਿਆਣੇ ਨੂੰ
ਏਹ ਕੈਸੈ ਕੈਸੇ ਢੰਗ ਨੇ ਯਾਰੋ
ਜਿੰਦਗੀ ਦੇ ਬੜੇ ਰੰਗ ਨੇ ਯਾਰੋ
ਕਦੇ ਖੁੱਲ੍ਹ ਤੇ ਤੰਗ ਨੇ ਯਾਰੋ...

©Jagwinder Singh …My Matter
  #MyMatter