ਜਾਪੇ ਅੱਜ, ਕਲਮ ਨੂੰ ਵੀ ਜਿਵੇਂ ਬੁਖਾਰ ਸੀ ਚੜ੍ਹਿਆ, ਕੋਈ ਜਖਮ ਸੀ ਫਿੱਸਿਆ ਤੇ ਬਣ ਪੀਕ ਉੱਬਲਿਆ। ਦਿੱਤੀ ਕਾਗਜ਼ ਦੀ ਵੀ ਹਿੱਕ ਪਾੜ, ਇਸ ਊੰਘਦੇ ਜਿਹੇ ਤਾਪ ਨੇ, ਜਿਵੇਂ ਮਚਾਇਆ ਸੀ ਕਹਿਰ,ਕਿਸੇ ਅਣਮਨੁੱਖੀ ਸਰਾਪ ਨੇ। ਕਾਗਜ਼ ਵੀ ਫਿਰੇ ਜਿਵੇਂ ਆਤਮਦਾਹ ਕਰਨ ਨੂੰ, ਖੌਰੇ ਪਿਆਰ ਈ ਏਨਾ, ਪਰਵਾਹ ਚੋਖੀ ਕਰਨ ਨੂੰ। ਉੱਡ ਉੱਡ ਪਵੇ, ਕਲਮ ਦੇ ਤਨ ਨਾਲ ਲਿਪਟੇ, ਵਿਤਰਨ ਨੂੰ ਫਿਰੇ, ਕਿ ਥੋੜਾ ਦਰਦ ਨਿਪਟੇ। ਅੱਖਰਾਂ ਨੂੰ ਵੀ ਜਿਵੇਂ ਥੋੜੀ ਭਾਜੜ ਸੀ ਪਾਈ, ਕਿ ਐਸੀ ਟਹਿਲਦੀ ,ਕਿਉਂ ਨੌਬਤ ਸੀ ਆਈ। ਬਹਾਰਾਂ ਦਾ ਵੀ ਟੋਲਾ ਆਇਆ, ਕੋਲ ਮਿਲ ਬਹਿਣ ਨੂੰ, ਭੱਜ ਭੱਜ ਮੂਹਰੇ ਬਹੇ, ਖਬਰ ਸਾਰ ਲੈਣ ਨੂੰ। ਕਿਸੇ ਛਿੱਟਾਂ ਸੀ ਵਰਾਈਾਆਂ, ਕਿ ਦਰਦ ਨੂੰ ਆਰਾਮ ਮਿਲੇ, ਕਿਸੇ ਲੋਰੀਆਂ ਸੀ ਗਾਈਆਂ ਕਿ ਨੀਂਦ ਗੜ੍ਹੀ ਆਣ ਲੱਗੇ। ਖੁਦਮੁਖਤਿਆਰੀ ਸੀ ਕਾਗਜ਼ ਦੀ, ਕਿ ਮੇਰੀ ਬੰਨੋ ਰਾਣੀ ਏ, ਦੱਸਿਆ ਨਾ ਪਹਿਲਾਂ, ਏਡੀ ਮਰ ਜਾਣੀ ਏ। ਚੱਲ ਉੱਠ ਕਮਲੀਏ, ਕਿਸ ਨੇ ਸੰਗ ਮਿਲ ਬਹਿਣਾ, ਜਵਾਕ ਨੇ ਇਹ ਅੱਖਰ, ਇਹਨਾਂ ਦਾ ਵੀ ਦਿਲ ਢਹਿਣਾ। ਸਾਹੀਂ ਦ੍ਰਿੜਤਾ ਤੇ ਮਜ਼ਬੂਤੀ ਲੈ, ਏਡੀ ਕਿਹੜੀ ਗੱਲ ਏ, ਵਾਧ ਘਾਟ ਤਾਂ ਹੁੰਦੀ ਰਹਿੰਦੀ, ਹੁੰਦਾ ਵੀ ਕੋਈ ਹੱਲ ਏ। ਕਲਮ ਵੀ ਅੱਗੇ ਅੱਗੇ ਛਾਲਾਂ ਮਾਰ ਤੁਰ ਪਈ, ਕਾਗਜ਼ ਦੀ ਵੀ ਝੌਂਕੜੀ, ਜਿਉਂ ਉਸੇ ਵੇਲੇ ਜੁੜ ਗਈ। ਕਲਮ ਤੇ ਕਾਗਜ਼