Nojoto: Largest Storytelling Platform

ਪਿਓ ਹੱਟੀ ਤੇ ਦੇ ਆਇਆ ਦਾਣੇ। ਭੁੱਖਣ - ਭਾਣੇ ਘ

ਪਿਓ  ਹੱਟੀ    ਤੇ   ਦੇ   ਆਇਆ  ਦਾਣੇ।
ਭੁੱਖਣ - ਭਾਣੇ   ਘਰ    ਬਾਲ   ਨਿਆਣੇ।

ਢਿੱਡ   ਦੀ   ਚੰਦਰੀ   ਭੁੱਖ   ਐ   ਰੱਬਾ।
ਵੇਖੀ ਕਿੱਧਰੇ ਟੁੱਰ  ਨਾਂ   ਜਾਣ  ਨਿਆਣੇ।

ਮਾਂ  ਦੀ  ਅੱਖ   ਚੋਂ   ਗਲੇਡੂ   ਛਲਕਣ।
ਜਦ   'ਬੂਹੇ'   ਅੰਦਰ   ਤਾੜੇ   ਨਿਆਣੇ।

ਜੇ  ਇੱਕੋ  ਵਾਰੀ   ਤੂੰ  ਅਲਖ  ਮੁੱਕਾ  ਦੇ।
ਖੋਰੇ,ਢਿੱਡ ਦੀ ਭੁੱਖੋਂ ਬਚ ਜਾਣ ਨਿਆਣੇ।

ਏ  ਕੈਸੀ  ਕੋਝੀ  ਤੇਰੀ   ਵੰਡ   ਏ  ਰੱਬਾ।
ਓ ਸ਼ਰਦਾਰ,ਸਾਡੇ ਕੰਮੀ ਬਾਲ ਨਿਆਣੇ।

©ਦੀਪਕ ਸ਼ੇਰਗੜ੍ਹ #Sad_shayri 
#punjabiwriter #punjabipoetry #punjabi
ਪਿਓ  ਹੱਟੀ    ਤੇ   ਦੇ   ਆਇਆ  ਦਾਣੇ।
ਭੁੱਖਣ - ਭਾਣੇ   ਘਰ    ਬਾਲ   ਨਿਆਣੇ।

ਢਿੱਡ   ਦੀ   ਚੰਦਰੀ   ਭੁੱਖ   ਐ   ਰੱਬਾ।
ਵੇਖੀ ਕਿੱਧਰੇ ਟੁੱਰ  ਨਾਂ   ਜਾਣ  ਨਿਆਣੇ।

ਮਾਂ  ਦੀ  ਅੱਖ   ਚੋਂ   ਗਲੇਡੂ   ਛਲਕਣ।
ਜਦ   'ਬੂਹੇ'   ਅੰਦਰ   ਤਾੜੇ   ਨਿਆਣੇ।

ਜੇ  ਇੱਕੋ  ਵਾਰੀ   ਤੂੰ  ਅਲਖ  ਮੁੱਕਾ  ਦੇ।
ਖੋਰੇ,ਢਿੱਡ ਦੀ ਭੁੱਖੋਂ ਬਚ ਜਾਣ ਨਿਆਣੇ।

ਏ  ਕੈਸੀ  ਕੋਝੀ  ਤੇਰੀ   ਵੰਡ   ਏ  ਰੱਬਾ।
ਓ ਸ਼ਰਦਾਰ,ਸਾਡੇ ਕੰਮੀ ਬਾਲ ਨਿਆਣੇ।

©ਦੀਪਕ ਸ਼ੇਰਗੜ੍ਹ #Sad_shayri 
#punjabiwriter #punjabipoetry #punjabi