ਦੂਜਿਆਂ ਦੇ ਰੰਗ ਰੂਪ ਤੇ ਟਿੱਪਣੀ ਕਰਦਾ ਕਦੇ ਰੰਗ ਆਪਣੇ ਵੱਲ ਦੇਖਿਆ ਹੀ ਨੀ ਤੈਨੂੰ ਬੁਰੀ ਲੱਗੇ ਸ਼ਕਲ ਦੂਜੇ ਦੀ ਕਦੇ ਸ਼ਕਲ ਆਪਣੀ ਵੱਲ ਦੇਖਿਆ ਹੀ ਨਹੀ ਤੂੰ ਚਿਹਰੇ ਪੜਦਾ ਫਿਰਦਾ ਦੂਜਿਆਂ ਦੇ ਕਦੇ ਚਿਹਰੇ ਆਪਣੇ ਵੱਲ ਦੇਖਿਆ ਨਹੀਂ ਦੂਜਿਆਂ ਦੇ ਰਾਹ ਵਿੱਚ ਕੰਡਾ ਬਣਦਾ ਏ ਕਦੇ ਰਾਹ ਆਪਣੇ ਵੱਲ ਦੇਖਿਆ ਨਹੀਂ ਤੂੰ ਅਕਲਾਂ ਦਿੰਦਾ ਫਿਰਦਾ ਦੂਜਿਆਂ ਨੂੰ ਕਦੇ ਅਕਲ ਆਪਣੀ ਵੱਲ ਦੇਖਿਆ ਨਹੀਂ ਦੂਜੇ ਘਰ ਲੱਗੀ ਅੱਗ ਨੂੰ ਬੜਾ ਦੇਖਦਾ ਆਪਣੇ ਘਰ ਲੱਗੀ ਅੱਗ ਨੂੰ ਕਦੇ ਦੇਖਿਆ ਨਹੀ ਤੂੰ ਦੂਜਿਆਂ ਵਿੱਚ ਕਮੀਆਂ ਲੱਭਦਾ ਏ 'ਸਨੀ' ਕਦੇ ਆਪਣੀਆਂ ਕਮੀਆਂ ਵੱਲ ਦੇਖਿਆ ਨਹੀਂ।। #ਕਦੇ ਦੇਖਿਆ ਨਹੀਂ