ਹੋਵੇ ਏਰੀਏ ਚ ਰੌਲਾ ਗੌਲਾ ਕੋਈ ਵੱਖਰਾ ਜਿਹਾ ਸੀਨ ਹੋਵੇ। ਹੋਵੇ ਕਰਫਿਊ ਜਿਹਾ ਕੰਮ ਜਿਵੇਂ ਕੋਈ ਮਾਮਲਾ ਸੰਗੀਨ ਹੋਵੇ। ਚਾਰ ਮੋਢਿਆਂ ਤੇ ਜੱਟ ਹੋਵੇ ਮਾਹੌਲ ਪਿੰਡ ਦਾ ਰੰਗੀਨ ਹੋਵੇ। ਮੇਰੇ ਯਾਰ ਲਾਉਣ ਪੈੱਗ ਬੰਦੋਬਸਤ ਬੇਹਤਰੀਨ ਹੋਵੇ। ਜਿਹੜੀ ਗਲੀ ਚੋਂ ਜਨਾਜ਼ਾ ਲੰਘੇ ਸਾਰੇ ਵਿਛਆ ਕਾਲੀਨ ਹੋਵੇ। ਕੋਈ ਹੋਵੇ ਨਾ ਵਿਰਲਾਪ ਬੱਸ ਇੱਕ ਅੱਖ ਓਹਦੀ ਗ਼ਮਗੀਨ ਹੋਵੇ। ਵਿੱਚ ਸਿਵਿਆਂ ਨਸੀਬ ਦੋ ਕੁ ਗਜ਼ ਹੀ ਜ਼ਮੀਨ ਹੋਵੇ। ਮੁਕਦੀ ਗੱਲ ਆ ਰੱਬਾ ਮੇਰੀ ਮੌਤ ਮੇਰੀ ਮੁਹੱਬਤ ਤੋਂ ਵੀ ਹਸੀਨ ਹੋਵੇ । ✍ਤੇਰਾ ਸਿੱਧੂ #the_last_wish