ਮੇਰੀ ਸੋਚ ਤੇ ਕਰਦੀ ਸਵਾਲ ਅੱਜਕਲ੍ਹ ਰੂਹ ਮੇਰੀ ਦੇਵੇ ਤਾਅਨੇ ਮਿਹਣੇ ਮੈਨੂੰ ਮੇਰੀ ਭਲਾਈ ਤੇ। ਹੋਈ ਮਨੁੱਖਤਾ ਮਤਲਬੀ ਕਹੇ ਮੈਨੂੰ ,,ਕਰੇ ਸ਼ੱਕ ਮੇਰੇ ਵੀ ਦੁੱਖ ਵੰਡੀਆਈ ਤੇ। ਪੁੱਛੇ ਕੀ ਲਾਲਚ ਹੈ ਦੱਸ ਸੱਚ ਸੱਚ ਮੈਨੂੰ ,, ਕੀ ਭੁੱਖ ਹੈ ਪਿੱਛੇ ਤੇਰੀ ਚੰਗਿਆਈ ਦੇ ? ਏਥੇ ਪੁੱਤ ਮਾਂ ਨੂੰ , ਤੇ ਮਾਂ ਅੱਜ ਪੁੱਤ ਮਾਰੇ,, ਚਕੇ ਸਵਾਲ ਰਿਸ਼ਤਿਆ ਦੀ ਝੂਠੀ ਸਚਾਈ ਤੇ । ਬਾਹਰੋਂ ਲੋਕ ਦਿਖਾਵਾ ਤੂੰ ਕਰੇ ਸੋਹਣਾ, ਕਹੇ ਕਰ ਗ਼ੌਰ ਵੀ ਕਦੀ ਆਪਣੇ ਵਿਚ ਲੁਕੀ ਚਤਰਾਈ ਦੇ। ਮੈਨੂੰ ਕਹੇ ਸਹਿਜ ਤੂੰ ਡਰਪੋਕ ਏ,,ਭਾਵ ਦੱਸ ਰਹੇ ਤੇਰੇ ਚੇਹਰੇ ਦੇ ਆਪਣਿਆ ਤੋਂ ਹੀ ਤੋਂ ਘਬਰਾਈ ਦੇ। ©Sehaj #ਸੱਚਾਈ #ਖ਼ੁਦ