Nojoto: Largest Storytelling Platform

ਮੈਂ ਜੋ ਵੀ ਲਿਖਦਾਂ ਲਿਖ ਲੈਣ ਦੇ ਕੁੱਝ ਦੁਨੀਆ ਕੋਲੋਂ ਸਿੱਖ

ਮੈਂ ਜੋ ਵੀ ਲਿਖਦਾਂ ਲਿਖ ਲੈਣ ਦੇ 
ਕੁੱਝ ਦੁਨੀਆ ਕੋਲੋਂ ਸਿੱਖ ਲੈਣ ਦੇ 
ਹੁਣ  ਅੱਖਰਾਂ ਤੋਂ ਮੈਨੂੰ ਦੂਰ ਨਾ ਕਰ
ਹੋ ਇਹਨਾਂ ਦੇ ਇੱਕ ਮਿੱਕ ਲੈਣ ਦੇ 
ਮੈਂ ਜੋ ਵੀ ਲਿਖਦਾ ਲਿਖ ਲੈਣ ਦੇ 
ਕੁੱਝ ਦੁਨੀਆ ਕੋਲੋਂ ਸਿੱਖ ਲੈਣ ਦੇ 

ਮੈਂ ਵੀ ਤੇਰੇ ਰਾਹ ਅਪਣਾ ਲਏ ਨੇ
 ਦਿਲ ਬੜਿਆਂ ਦੇ ਦੁਖਾ ਲਏ ਨੇ
ਉਹ ਵੀ  ਕਿੱਥੇ ਸੌਂਦੇ ਹੋਣੇ ਆਂ
ਲੁੱਕ ਲੁੱਕ ਕੇ ਰੋਂਦੇ ਹੋਣੇ ਆਂ 
ਅਜੇ ਧੋਖੇ ਕਰਨੇ ਸਿੱਖ ਲੈਣ ਦੇ 
ਮੈਂ ਜੋ ਵੀ ਲਿਖਦਾ ਲਿਖ ਲੈਣ ਦੇ 
ਕੁੱਝ ਦੁਨੀਆ ਕੋਲੋਂ ਸਿੱਖ ਲੈਣ ਦੇ

ਝੂਠੇ ਅਖਬਾਰ ਮੈਂ ਪੜਦਾ ਨਹੀਂ 
ਰੰਮੇ ਹੁਣ ਇਤਬਾਰ ਮੈਂ ਕਰਦਾ ਨਹੀਂ
ਇੱਕ ਗੱਲ ਸੁਣ ਲੈ ਵਿਕਦਾ ਨਹੀਂ 
ਭਾਵੇਂ ਬਾਹਲਾ ਸੋਹਣਾ ਲਿਖਦਾ ਨਹੀਂ  
ਤੂੰ  ਦੁਨੀਆਂ ਦੇ ਸਭ ਗੀਤ ਫਰੋਲੀਂ
ਵਿੱਚ ਇੱਕ ਦੋ ਮੇਰੇ ਦਿੱਸ ਪੈਣਗੇ 
ਮੈਂ ਜੋ ਵੀ ਲਿਖਦਾ ਲਿਖ ਲੈਣ ਦੇ 
ਕੁੱਝ ਦੁਨੀਆ ਕੋਲੋਂ ਸਿੱਖ ਲੈਣ ਦੇ

©Ramma Sidhu RAMMA SIDHU 

#pen
ਮੈਂ ਜੋ ਵੀ ਲਿਖਦਾਂ ਲਿਖ ਲੈਣ ਦੇ 
ਕੁੱਝ ਦੁਨੀਆ ਕੋਲੋਂ ਸਿੱਖ ਲੈਣ ਦੇ 
ਹੁਣ  ਅੱਖਰਾਂ ਤੋਂ ਮੈਨੂੰ ਦੂਰ ਨਾ ਕਰ
ਹੋ ਇਹਨਾਂ ਦੇ ਇੱਕ ਮਿੱਕ ਲੈਣ ਦੇ 
ਮੈਂ ਜੋ ਵੀ ਲਿਖਦਾ ਲਿਖ ਲੈਣ ਦੇ 
ਕੁੱਝ ਦੁਨੀਆ ਕੋਲੋਂ ਸਿੱਖ ਲੈਣ ਦੇ 

ਮੈਂ ਵੀ ਤੇਰੇ ਰਾਹ ਅਪਣਾ ਲਏ ਨੇ
 ਦਿਲ ਬੜਿਆਂ ਦੇ ਦੁਖਾ ਲਏ ਨੇ
ਉਹ ਵੀ  ਕਿੱਥੇ ਸੌਂਦੇ ਹੋਣੇ ਆਂ
ਲੁੱਕ ਲੁੱਕ ਕੇ ਰੋਂਦੇ ਹੋਣੇ ਆਂ 
ਅਜੇ ਧੋਖੇ ਕਰਨੇ ਸਿੱਖ ਲੈਣ ਦੇ 
ਮੈਂ ਜੋ ਵੀ ਲਿਖਦਾ ਲਿਖ ਲੈਣ ਦੇ 
ਕੁੱਝ ਦੁਨੀਆ ਕੋਲੋਂ ਸਿੱਖ ਲੈਣ ਦੇ

ਝੂਠੇ ਅਖਬਾਰ ਮੈਂ ਪੜਦਾ ਨਹੀਂ 
ਰੰਮੇ ਹੁਣ ਇਤਬਾਰ ਮੈਂ ਕਰਦਾ ਨਹੀਂ
ਇੱਕ ਗੱਲ ਸੁਣ ਲੈ ਵਿਕਦਾ ਨਹੀਂ 
ਭਾਵੇਂ ਬਾਹਲਾ ਸੋਹਣਾ ਲਿਖਦਾ ਨਹੀਂ  
ਤੂੰ  ਦੁਨੀਆਂ ਦੇ ਸਭ ਗੀਤ ਫਰੋਲੀਂ
ਵਿੱਚ ਇੱਕ ਦੋ ਮੇਰੇ ਦਿੱਸ ਪੈਣਗੇ 
ਮੈਂ ਜੋ ਵੀ ਲਿਖਦਾ ਲਿਖ ਲੈਣ ਦੇ 
ਕੁੱਝ ਦੁਨੀਆ ਕੋਲੋਂ ਸਿੱਖ ਲੈਣ ਦੇ

©Ramma Sidhu RAMMA SIDHU 

#pen