Nojoto: Largest Storytelling Platform

" ਮੋਮਦਿਲ " ਤੂੰ ਕਿਉਂ ਘਬਰਾਏਂ ਵੇਂ ! ਅਜੇ ਪਯਾ ਹਨ੍ਹੇਰਾ

" ਮੋਮਦਿਲ "

ਤੂੰ ਕਿਉਂ ਘਬਰਾਏਂ ਵੇਂ ! ਅਜੇ ਪਯਾ ਹਨ੍ਹੇਰਾ ਨਹੀਂ ...
ਜਲ ਰਹੀ ਹਾਂ ਮੈਂ ! ਕੁੱਝ, ਗਯਾ ਤੇਰਾ ਨਹੀਂ !!
ਤੋੜਿਆ ਤੂੰ ਐ ...
ਮੈਂ ਤੇ ਕਿੱਤਾ ਜੇਰਾ ਨਹੀਂ !!
ਹਾਰਕੇ ਮੈਥੋਂ ਭੱਜਿਆ ਤੂੰ ...
ਮੈਦਾਨ - ਐ - ਇਸ਼ਕ਼ ਵਿਚ, ਮੈਂ ਤਾਂ ਢਾਇਆ ਢੇਰਾ ਨਹੀਂ !!
ਜੱਦ ਤੱਕ ਅੱਗ ਹੈ ! ਇਸ ਮੋਮਦਿਲ ਦੀ ਕਿਰਨ ਵਿਚ ...
ਤੈਨੂੰ ਚਾਨਣ ਦਿੰਦੀ ਜਾਉਂ,
ਟੁੱਟਿਆ ! ਅਜੇ ਹੌਂਸਲਾ ਮੇਰਾ ਨਹੀਂ !!
ਤੇਰਾ ਦਿੱਤਾ ਸਭ ਮੁੱਕਿਆ ...
ਇਹ ਜ਼ਖ਼ਮਾਂ ਦਾ ਦਰਦ ਵੀ, ਹੁਣ ਰਹਿਆ ਤੇਰਾ ਨਹੀਂ !!
ਕੁੱਝ ਪਹਿਰਾਂ ਤੋ ਬਾਦ ! ਮੇਰੀ ਪੀੜ ਤੇ ਮੁੱਕ ਜਾਣੀ ...
ਖ਼ੁਸ਼ ਨਾ ਹੋ ! ਵੇ ਤੇਰਾ ਤੇ ਅਜੇ, ਹੋਇਆ ਸਵੇਰਾ ਨਹੀਂ !!
ਇਹ ਨਾ ਸਮਝੀਂ, ਤੈਥੋਂ ਵਿਛੱਡਕੇ ! ਸਾਨੂੰ ਤਜ਼ੁਰਬਾ ਹੋਇਆ ਨਹੀਂ ...
ਦਿੱਲ ਹੀ ਹੈ ਭਰਿਆ ! ਸਾਡਾ ਤੇ ਹੰਝੂ ਵੀ ਰੋਇਆ ਨਹੀਂ !!
ਤੂੰ ਕਿਉਂ ਘਬਰਾਏਂ ਵੇਂ ! ਅਜੇ ਪਯਾ ਹਨ੍ਹੇਰਾ ਨਹੀਂ ...
ਜਲ ਰਹੀ ਹਾਂ ਮੈਂ ! ਕੁੱਝ, ਗਯਾ ਤੇਰਾ ਨਹੀਂ !!

ਸੁਖਵਿੰਦਰ ✍️🌄✍️

©Sukhwinder Singh
  #Fire

#Fire #Poetry

135 Views