Nojoto: Largest Storytelling Platform

ਤੈਨੂੰ ਜਾਤ ਦਾ ਅਭਿਮਾਨ ਏ ਤਾਂ ਮੈਨੂੰ ਖੁਦੀ ਦਾ ਗਰੂਰ ਏ। ਹਾ

ਤੈਨੂੰ ਜਾਤ ਦਾ ਅਭਿਮਾਨ ਏ
ਤਾਂ ਮੈਨੂੰ ਖੁਦੀ ਦਾ ਗਰੂਰ ਏ।
ਹਾਂ ਖੁਦੀ ਵਿਚ ਵਿਅਸਤ ਮੈੰ
 ਤੂੰ ਖੁਦੀ ਤੋਂ ਕਿੰਨਾਂ ਦੂਰ ਏ  ।
ਇਕ ਵਾਰ ਖੁਦ ਵਲ ਵੇਖ ਤਾਂ 
ਤੂੰ ਵੀ ਤਾ ਪੁਤਲਾ ਹਡ ਮਾਸ ਦਾ ।
ਰੂਹ ਵੀ ਤਾਂ ਸ਼ਾਇਦ ਇਕੋ ਜਹੀ 
ਬਸ ਫਰਕ ਹੈ ਲਿਬਾਸ ਦਾ  ।
ਮੇਰਾ ਵਡਪਨ ਅਗਰ ਮੈਂ 
ਤੇਰਾ ਵਡਪਨ ਤੇਰੀ ਜਾਤ ਕਿਉਂ ?
ਜੇ ਹੈਂ ਸਿੰਘ ਦਸ਼ਮੇਸ਼ ਦਾ
ਤਾਂ ਕੁਲ ਜਾਤ ਤੇ ਵਿਸ਼ਵਾਸ ਕਿਉੰ ?
ਮੇਰੇ ਲਈ ਮੇਰਾ ਕਰਮ ਹੀ 
ਮੇਰੀ ਜਾਤ ਤੋਂ ਬਲਵਾਨ ਹੈ ।
ਮੇਰੀ ਜਾਤ ਮੇਰੀ ਪਹਿਚਾਨ ਨਹੀ
ਮੇਰਾ ਕਰਮ ਮੇਰੀ ਪਹਿਚਾਨ ਹੈ  ।
ਤੇਰੀ ਨਿਗਾਹ ਵਿਚ ਨੀਚ ਹਾਂ
 ਮੇਰੀ ਜਾਤ ਨੀਵੀਂ ਤੇ ਪਾਤ ਵੀ ।
ਤੇਰਾ ਅਡੰਬਰ ਤੂੰ ਹੈਂ ਸ਼੍ਰੀ (ਸ਼ਿਰੋਮਣੀ)
 ਤੂੰ ਹੈਂ ਤੇਰੀ ਔਕਾਤ ਨਹੀਂ  ।
ਬਸਖੇੜੀਆ ਜਾਤ ਦਾ ਅਭਿਮਾਨ ਨਹੀ 
ਇਨਸਾਨ ਦਾ ਪੁਤ ਇਨਸਾਨ ਹਾਂ ।
ਮੇਰੇ ਕਰਮ ਕੁਕਰਮ ਨ ਬਣ ਜਾਵਣ
ਬਿਨਾ ਕਰਮ ਜਾਹਿਲ ਸ਼ੈਤਾਨ ਹਾਂ ।

©Gurvinder Singh ਬਸਖੇੜੀਅਾ #caste 
#jaatpaat
#casteism 

#alone  Anshu writer  Raghu✍️ ਕਮਲਪ੍ਰੀਤ ਕੌਰ  ਯਾਦਵਿੰਦਰ ਸਿੰਘ (ਦਵਿੰਦਰ) @Akashdeep✍️
ਤੈਨੂੰ ਜਾਤ ਦਾ ਅਭਿਮਾਨ ਏ
ਤਾਂ ਮੈਨੂੰ ਖੁਦੀ ਦਾ ਗਰੂਰ ਏ।
ਹਾਂ ਖੁਦੀ ਵਿਚ ਵਿਅਸਤ ਮੈੰ
 ਤੂੰ ਖੁਦੀ ਤੋਂ ਕਿੰਨਾਂ ਦੂਰ ਏ  ।
ਇਕ ਵਾਰ ਖੁਦ ਵਲ ਵੇਖ ਤਾਂ 
ਤੂੰ ਵੀ ਤਾ ਪੁਤਲਾ ਹਡ ਮਾਸ ਦਾ ।
ਰੂਹ ਵੀ ਤਾਂ ਸ਼ਾਇਦ ਇਕੋ ਜਹੀ 
ਬਸ ਫਰਕ ਹੈ ਲਿਬਾਸ ਦਾ  ।
ਮੇਰਾ ਵਡਪਨ ਅਗਰ ਮੈਂ 
ਤੇਰਾ ਵਡਪਨ ਤੇਰੀ ਜਾਤ ਕਿਉਂ ?
ਜੇ ਹੈਂ ਸਿੰਘ ਦਸ਼ਮੇਸ਼ ਦਾ
ਤਾਂ ਕੁਲ ਜਾਤ ਤੇ ਵਿਸ਼ਵਾਸ ਕਿਉੰ ?
ਮੇਰੇ ਲਈ ਮੇਰਾ ਕਰਮ ਹੀ 
ਮੇਰੀ ਜਾਤ ਤੋਂ ਬਲਵਾਨ ਹੈ ।
ਮੇਰੀ ਜਾਤ ਮੇਰੀ ਪਹਿਚਾਨ ਨਹੀ
ਮੇਰਾ ਕਰਮ ਮੇਰੀ ਪਹਿਚਾਨ ਹੈ  ।
ਤੇਰੀ ਨਿਗਾਹ ਵਿਚ ਨੀਚ ਹਾਂ
 ਮੇਰੀ ਜਾਤ ਨੀਵੀਂ ਤੇ ਪਾਤ ਵੀ ।
ਤੇਰਾ ਅਡੰਬਰ ਤੂੰ ਹੈਂ ਸ਼੍ਰੀ (ਸ਼ਿਰੋਮਣੀ)
 ਤੂੰ ਹੈਂ ਤੇਰੀ ਔਕਾਤ ਨਹੀਂ  ।
ਬਸਖੇੜੀਆ ਜਾਤ ਦਾ ਅਭਿਮਾਨ ਨਹੀ 
ਇਨਸਾਨ ਦਾ ਪੁਤ ਇਨਸਾਨ ਹਾਂ ।
ਮੇਰੇ ਕਰਮ ਕੁਕਰਮ ਨ ਬਣ ਜਾਵਣ
ਬਿਨਾ ਕਰਮ ਜਾਹਿਲ ਸ਼ੈਤਾਨ ਹਾਂ ।

©Gurvinder Singh ਬਸਖੇੜੀਅਾ #caste 
#jaatpaat
#casteism 

#alone  Anshu writer  Raghu✍️ ਕਮਲਪ੍ਰੀਤ ਕੌਰ  ਯਾਦਵਿੰਦਰ ਸਿੰਘ (ਦਵਿੰਦਰ) @Akashdeep✍️