Nojoto: Largest Storytelling Platform

ੳੁੱਡਣਾ ਪੈਂਦਾ ਅਾਖਿਰ ਨੂੰ,ਨਾ ਰੱਖਿਅਾਂ ਰਹਿੰਦੀ ਧੀ ਤੇ ਕੂੰ

ੳੁੱਡਣਾ ਪੈਂਦਾ ਅਾਖਿਰ ਨੂੰ,ਨਾ ਰੱਖਿਅਾਂ ਰਹਿੰਦੀ ਧੀ ਤੇ ਕੂੰਜ ਮਾਏ
ਤੇਰੇ ਕੋਲੋਂ ਵੱਖ ਹੋਈ ਬੋਲਾਂ ਖੂਨ ਤੇਰੇ ਦੀ ਬੂੰਦ ਮਾਏ

ਜਿੱਥੇ ਸਖੀਅਾਂ ਦੇ ਨਾਲ ਖੇਡੀ ਚਾਰ ਚੁਫੇਰਾ ਯਾਦ ਅਾੳੁਂਦਾ ਏ
ਚਿੜੀ ਤੇਰੀ ਨੂੰ ਮਾਏ ਤੇਰਾ ਵਿਹੜਾ ਯਾਦ ਅਾੳੁਂਦਾ ਏ

ਵਿਹੜੇ ਅਾਈਅਾਂ ਚਿੜੀਅਾਂ ਦੇ ਨਾਲ ਕਰਦੀ ਹਾਂ ਨਿੱਤ ਗੱਲਾਂ ਮੈਂ
ਵਿੱਚ ਖਿਅਾਲਾਂ ਤੇਰੇ ਘਰ ਨੂੰ ਅਾੳੁਂਦੇ ਰਾਹ ਤੇ ਚੱਲਾਂ ਮੈਂ

ਚੁੰਨੀ ਲੜ ਬੰਨ ਕੇ ਤੋਰੇ ਸੀ ਸੰਸਕਾਰ ਲਏ ਮੈਂ ਖੋਲ ਮਾਏ
ਧੀ ਤੇਰੀ ਨੇ ਸਹੁਰੇ ਘਰ ਨਹੀਂ ਕੱਢਿਅਾ ੳੁੱਚਾ ਬੋਲ ਮਾਏ

ਘਰ ਦੀ ਦੇਹਲੀ ਵਰਗਾ ਲੱਗੇ ਪਿੰਡ ਵੱਲ ਜਾਂਦਾ ਰਾਹ ਮੈਨੂੰ
ਪਿੰਡ ਵੱਲੋਂ ਅਾਇਅਾ ਹਵਾ ਦਾ ਬੁੱਲਾ ਲੱਗਦਾ ਤੇਰਾ ਸਾਹ ਮੈਨੂੰ

ਤੇਰੇ ਘਰ ਵਰਗਾ ਹੀ ਮਿਲ ਗਿਅਾ ਸੁੱਖ ਨਾਲ ਦੂਜਾ ਘਰ ਮੈਨੂੰ
ਜੜ ਜੁੜੀ ਹੈ ਨਾਲ ਤੇਰੇ ਤਾਂ ਹੀ ਚੇਤੇ ਲੈਂਦੀ ਕਰ ਤੈਨੂੰ

ਏਥੇ ਵੀ ਛਿਪਦਾ ਸੂਰਜ ਜੋ ਦਿਖਦਾ ਸੀ ਤੇਰੇ ਬਨੇਰੇ ਤੋਂ
ਲੱਗੇ ਭਰਾਵਾਂ ਵਰਗਾ ਮੈਨੂੰ ਚਮਕਦਾ ਚੰਨ ਹਨੇਰੇ ਚੋਂ

ਜਨਮ ਜਨਮ ਮੈਂ ਤੇਰੀ ਕੁੱਖ ਦੇ ਨਾਲ ਹੀ ਰਿਸ਼ਤੇਦਾਰੀ ਲੋਚਾਂ
ਪਿੳੁ ਦੇ ਲਾਡ ਪਿਅਾਰ ਨੂੰ ਮੰਗਾਂ ਵੀਰੇ ਦੀ ਸਰਦਾਰੀ ਲੋਚਾਂ

ਕਾਲਜਾ ਠੰਡਾ ਪੇਕਿਓਂ ਅਾੳੁਦੀਅਾਂ ਠੰਡੀਅਾਂ ਹਵਾਵਾਂ ਨਾਲ ਹੀ ਹੁੰਦੈ
ਕਹਿ ਗਏ ਸੱਚ ਸਿਅਾਣੇ ਜਿੰਦਰਾ ਪੇਕਾ ਘਰ ਤਾਂ ਮਾਵਾਂ ਨਾਲ ਹੀ ਹੁੰਦੈ ਧੀ ਦੇ ਬੋਲ

ਧੀ ਦੇ ਬੋਲ