Nojoto: Largest Storytelling Platform

ਧੰਨ ਧੰਨ ਗੁਰੂ ਨਾਨਕ ਦੇਵ ਜੀ ਊਚ ਨੀਚ ਦਾ ਭਰਮ ਮਿਟਾਇਆ ਬਾਬ

ਧੰਨ ਧੰਨ ਗੁਰੂ ਨਾਨਕ ਦੇਵ ਜੀ

ਊਚ ਨੀਚ ਦਾ ਭਰਮ ਮਿਟਾਇਆ ਬਾਬੇ ਨਾਨਕ ਨੇ,
ਜਾਤ ਪਾਤ ਦਾ ਸੰਗਲ ਗਲ ਚੋਂ ਲਾਹਿਆ ਬਾਬੇ ਨਾਨਕ ਨੇ

ਨਫਰਤ ,ਵੈਰ, ਵਿਰੋਧ, ਈਰਖਾ ਰੱਖ ਪਾਸੇ
ਸਭ ਨੂੰ ਪਿਆਰ ਕਰਨ ਦਾ ਸਬਕ ਸਿਖਾਇਆ ਬਾਬੇ ਨਾਨਕ ਨੇ

ਧਰਤੀ ਝੂਮਣ ਲੱਗੀ ਹਨੇਰਾ ਦੂਰ ਹੋਇਆ
ਪੁੰਨਿਆਂ ਦਾ ਚੰਨ ਫਿੱਕਾ ਪਾਇਆ ਬਾਬੇ ਨਾਨਕ ਨੇ

ਹੱਥੀ ਕਿਰਤ ਕਰੀ ਤੇ ਵੰਡ ਕੇ ਹੀ ਛਕਿਆ
ਧਰਤੀ ਹੋਈ ਧੰਨ, ਹੱਲ ਚਲਾਇਆ ਬਾਬੇ ਨਾਨਕ ਨੇ

ਐਵੇਂ ਤਾਂ ਨਹੀਂ ਸਿਰ ਸੱਪਾਂ ਨੇ ਛਾਂ ਕੀਤੀ
ਸੱਪਾਂ ਦਾ ਵੀ ਜ਼ਹਿਰ ਗਵਾਇਆ ਬਾਬੇ ਨਾਨਕ ਨੇ

ਲੋੜਵੰਦ ਨੂੰ ਦਿਓ, ਮਨੁੱਖਤਾ ਦੀ ਸੇਵਾ
ਸਭ ਧਰਮਾਂ ਨੂੰ ਇਹੀ ਪਾਠ ਪੜਾਇਆ ਬਾਬੇ ਨਾਨਕ ਨੇ

ਯੁਗਾਂ ਯੁਗਾਂ ਤੋਂ ਚਲਿਆ, ਚਲਦਾ ਰਹੂ ਸਦਾ
ਐਸਾ ਬਰਕਤ ਵਾਲਾ ਲੰਗਰ ਲਾਇਆ ਬਾਬੇ ਨਾਨਕ ਨੇ

©Simarjit Kaur Johal #parent
ਧੰਨ ਧੰਨ ਗੁਰੂ ਨਾਨਕ ਦੇਵ ਜੀ

ਊਚ ਨੀਚ ਦਾ ਭਰਮ ਮਿਟਾਇਆ ਬਾਬੇ ਨਾਨਕ ਨੇ,
ਜਾਤ ਪਾਤ ਦਾ ਸੰਗਲ ਗਲ ਚੋਂ ਲਾਹਿਆ ਬਾਬੇ ਨਾਨਕ ਨੇ

ਨਫਰਤ ,ਵੈਰ, ਵਿਰੋਧ, ਈਰਖਾ ਰੱਖ ਪਾਸੇ
ਸਭ ਨੂੰ ਪਿਆਰ ਕਰਨ ਦਾ ਸਬਕ ਸਿਖਾਇਆ ਬਾਬੇ ਨਾਨਕ ਨੇ

ਧਰਤੀ ਝੂਮਣ ਲੱਗੀ ਹਨੇਰਾ ਦੂਰ ਹੋਇਆ
ਪੁੰਨਿਆਂ ਦਾ ਚੰਨ ਫਿੱਕਾ ਪਾਇਆ ਬਾਬੇ ਨਾਨਕ ਨੇ

ਹੱਥੀ ਕਿਰਤ ਕਰੀ ਤੇ ਵੰਡ ਕੇ ਹੀ ਛਕਿਆ
ਧਰਤੀ ਹੋਈ ਧੰਨ, ਹੱਲ ਚਲਾਇਆ ਬਾਬੇ ਨਾਨਕ ਨੇ

ਐਵੇਂ ਤਾਂ ਨਹੀਂ ਸਿਰ ਸੱਪਾਂ ਨੇ ਛਾਂ ਕੀਤੀ
ਸੱਪਾਂ ਦਾ ਵੀ ਜ਼ਹਿਰ ਗਵਾਇਆ ਬਾਬੇ ਨਾਨਕ ਨੇ

ਲੋੜਵੰਦ ਨੂੰ ਦਿਓ, ਮਨੁੱਖਤਾ ਦੀ ਸੇਵਾ
ਸਭ ਧਰਮਾਂ ਨੂੰ ਇਹੀ ਪਾਠ ਪੜਾਇਆ ਬਾਬੇ ਨਾਨਕ ਨੇ

ਯੁਗਾਂ ਯੁਗਾਂ ਤੋਂ ਚਲਿਆ, ਚਲਦਾ ਰਹੂ ਸਦਾ
ਐਸਾ ਬਰਕਤ ਵਾਲਾ ਲੰਗਰ ਲਾਇਆ ਬਾਬੇ ਨਾਨਕ ਨੇ

©Simarjit Kaur Johal #parent