Nojoto: Largest Storytelling Platform

ਉਮਰੇ ਦੇ ਰੁੱਖ ਉੱਤੇ ਯਾਦਾਂ ਤੇਰੀਆਂ ਦਾ ਹੈ ਮਖੀਰ ਲੱਗਿਆ

ਹਿੱਕੜੀ ਚ ਜਾਗੇ ਤੇਰੀ ਸੌਂਧੀ ਖੁਸ਼ਬੂ ਸੀ ਜੀਹਨੇ ਦਿਲ ਠੱੱਗਿਆ 

ਕੱਢਦੀ ਰ੍ਹਾਂ ਆਸਾਂ ਦਾ ਬਲੰਬਰੀ ਰੁਮਾਲ ਤੇਰੇ ਨਾਂ ਤੇ ਹਾਣੀਆ
ਇੱਕ ਇੱਕ ਪਲ ਨੂੰ ਪਰੋਇਆ ਨਾਲ ਚਾਵ੍ਹਾਂ ਗਲ਼ ਲਾ ਰੱਖਿਆ 

ਭੋਰ ਭੋਰ ਖੋਰਿਆ ਪਤਾਸੇ ਵਾਂਗਰਾਂ ਵੇ  ਹਿਜਰਾਂ ਨੇ ਅੜਿਆ 
ਕੌੜਤੂੰਬੇ ਆਏ ਸਾਡੇ  ਹਿੱਸੇ  ਕਾਸਤੋਂ ਜਾਂਦਾ ਨਹੀਓਂ  ਚੱਖਿਆ 

ਦਿਲ ਵਾਲੀ ਦਿਲ ਅੱਗੇ ਬੈਠ ਖੋਲਦੇ ਆਂ ਗੱਲਬਾਤ ਮਹਿਰਮਾ
ਕਿੰਝ ਤਕਦੀਰ ਗਲ਼ ਬਾਹਵਾਂ ਪਾ ਲਵਾਂ ਜੀਹਨੇ ਪਾਸਾ ਵੱਟਿਆ 

ਦੁੱਖ ਨਹੀਂ  ਕਿ  ਡੁੱਬੇ ਅਸੀਂ  ਅੱਧਵਿਚਕਾਰ ਤੇ  ਮਲਾਹ ਰੁੱਸਗੇ 
ਦੁੱਖ ਹੈ ਕਿ ਦਿਲਾਂ ਵਾਲੇ ਰਾਹ ਨਾ ਥਿਆਏ ਰਾਹੀ ਬੈਠ ਅੱਕਿਆ 

ਆਪੇ ਡੋਬ ਲੈਣੀ ਸੀ ਮੈਂ ਬੇੜੀ ਆਪਣੀ  ਦਿਲਾਂ ਦੀ ਜੇ ਬੋਲਦਾ
ਆਤਮਾ ਵੀਰਾਨ ਦੇ ਖੰਡਰ ਵਿੱਚ ਨਾਮ ਤੇਰਾ  ਗੂੰਜ ਥੱਕਿਆ

ਅੱਖੀਆਂ ਨੇ ਹੰਝੂਆਂ ਦਾ ਜਾਗ ਲਾ ਲਿਆ ਜੀਭ ਡੁੱਬ ਕਿਤੇ ਮੋਈ
ਕਿਵੇਂ ਹਰਜੀਤ ਸੁੱਟਾਂ ਦਿਲੜੇ ਚੋਂ ਬਾਹਰ ਯਾਦਾਂ ਈ ਸਾਂਭ ਰੱਖਿਆ 
...............#ਹਰਜੀਤ ਕੌਰ ਪੰਮੀ ............