Nojoto: Largest Storytelling Platform

ਹਾਂ! ਮੈਂ ਗੁਜ਼ਾਰੀ ਹੋਈ ਆਂ ਉਹ ਉਮਰ, ਜੋ ਕਿਤਾਬਾਂ'ਚ ਉਲਝ ਕੇ

ਹਾਂ! ਮੈਂ ਗੁਜ਼ਾਰੀ ਹੋਈ ਆਂ ਉਹ ਉਮਰ,
ਜੋ ਕਿਤਾਬਾਂ'ਚ ਉਲਝ ਕੇ ਰਹਿ ਗਈ।
ਇਸ ਜ਼ਿੰਦਗੀ ਦੀ ਅੈਲਬਮ ਤਾਂ ਧੂੜ,ਮਿੱਟੀ ਇਕੱਠੀ ਕਰ,
ਬਸ ਧਰੀ ਧਰਾਈ ਰਹਿ ਗਈ।
ਲਿਖੀਆਂ ਇਬਾਰਤਾਂ ਨੇ ਭਾਵੇਂ ਜੇਤੂ ਕਰਾਰ ਦਿੱਤਾ, 
ਪਰ ਇਸ ਜ਼ਿੰਦਗੀ ਦੀ ਸਦੀਵੀਂ ਹਾਰ,ਬਸ ਆਪਣੇ ਮਜ਼ੇ ਲੈ ਗਈ।
ਇਸ ਕਸ਼ਮਕਸ਼'ਚ ਹੀ ਉਲਝੇ ਰਹੇ ਕਿ ਮਹਿਫਿਲਾਂ'ਚ ਹੀ ਬੱਝਣ ਸਾਰੇ, 
ਆਪਣੀ ਹਸਤੀ, ਹਨੇਰਿਆਂ ਤੇ ਤਨਹਾਈਆਂ'ਚ ਘਿਰੀ ਰਹਿ ਗਈ।
ਇਕੱਠੇ ਕਰਦੇ ਰਹੇ ਹਸਰਤਾਂ ਤੇ ਦੌਲਤਾਂ ਨਜਦੀਕੀਆਂ ਲਈ,
ਆਪਣੀ ਰੂਹ ਲਾਚਾਰ, ਕੰਗਾਲ ਹੁੰਦੀ ਰਹਿ ਗਈ।
ਤਪਸ਼ ਚੱਲਦੇ ਰਹੇ, ਜਿਸ ਪਿੰਡੇ ਤੇ ਹੋਰਾਂ ਲਈ,
ਅੱਜ ਠੰਢਕ ਵੀ ਪਾਸਾ ਵੱਟ,ਜਾ,ਉਹਨਾਂ ਦੀ ਗੋਦੀ ਬਹਿ ਗਈ।
ਦੱਸਦੇ ਰਹੇ ਜਿੰਨ੍ਹਾਂ ਦੇ ਨਾਂ ਨੂੰ ਵੀ ਸੋਨਾ, 
ਉਹਨਾਂ ਦੀ ਬੇਵਫਾਈ,ਸਾਨੂੰ ਕੋਇਲੇ ਦੀ ਖਾਨ, ਬਣਾ ਬਹਿ ਗਈ।
ਬਸ ਹੁਣ ਤੁਖਦੇ ਆਂ ਤੇ ਸੁਆਹ ਹੁੰਦੇ ਆਂ, 
ਕਾਬਲੀਅਤ ਦੀ ਰੌਟੀਨ, ਬਸ ਇਹੀ ਬਣ ਕੇ ਰਹਿ ਗਈ।
ਕਰ ਲੈ ਸੌਦਾ ਹੁਣ ਐ, ਵਕਤ,ਅਸਾਂ ਦੇ ਨਾਲ, 
ਅਸਾਂ ਨੂੰ ਲੱਗਦਾ, ਬਸ ਹੁਣ ਕੁਵਤ ਦਿਖਾਉਣੀ, 
ਬਸ ਤੇਰੀ ਹੀ ਤਾਂ ਬਾਕੀ ਰਹਿ ਗਈ।
                  Rupinder ਜ਼ਿੰਦਗੀ ਤੇ ਉਮਰ

roopgolan3955

Roop Golan

New Creator