*ਹਾਸਾ ਦੱਸੋ ਕਿਵੇਂ ਹੁਣ ਨਸੀਬ ਹੋਣਾ ਏ* ----------------------------------- ਹਾਸਾ ਦੱਸੋ ਕਿਵੇਂ , ਹੁਣ ਨਸੀਬ ਹੋਣਾ ਏ , ਆਉਣ ਵਾਲਾ ਸਮਾਂ ਬੜਾ ਹੀ ਅਜੀਬ ਹੋਣਾ ਏ । ਹੱਥਾਂ ਵਿੱਚ ਬੱਚਿਆਂ ਦੇ ਮੋਬਾਇਲ ਤੇ ਗੀਤਾਂ ਨੇ ਫੜਾਏ ਹਥਿਆਰ ਨੇ, ਵੱਡਿਆਂ ਦੇ ਉਨ੍ਹਾਂ ਕਾਹਦੇ ਕਰਨੇ ਸਤਿਕਾਰ ਨੇ । ਨਹੀਂ ਰਹਿਣੇ ਤਾਏ ਚਾਚੇ ਭੁਆ ਮਾਮੇ ਮਾਸੀਆਂ, ਰਿਸ਼ਤੇ ਸਾਰਿਆਂ ਨੇ ਲੀਰੋ ਲੀਰ ਹੋਣਾ ਏ। ਹਾਸਾ ਦੱਸੋ ਕਿਵੇਂ, ਹੁਣ ਨਸੀਬ ____। ਨਾ ਰਹੀਆਂ ਹੱਟੀਆਂ ਤੇ ਨਾ ਰਹੀਆਂ ਖਟੀਆਂ, ਰੋਟੀ ਦੀ ਖੋਜ ਨੇ ਜਾਨਾਂ ਖੂਹਾਂ ਵਿੱਚ ਸੱਟੀਆਂ । ਪਹਿਲਾਂ ਤਾਂ ਭਾਈਆਂ ਵਿੱਚ ਹੁੰਦੀਆਂ ਸੀ ਤੇਰੀਆਂ ਤੇ ਮੇਰੀਆਂ , ਹੂਣ ਕੱਲੇ ਕੱਲੇ ਪੁੱਤ ਨੇ ਵੀ ਅੱਖਾਂ ਮਾਂਪਿਆਂ ਤੋਂ ਫੇਰੀਆਂ । ਉੱਡ ਗਈ ਨੀਂਦ ਰਾਤਾਂ ਦੀ ਸਭ ਨੇ ਗੋਲੀਆਂ ਖਾ ਖਾ ਸੋਣਾ ਏ, ਹਾਸਾ ਦੱਸੋ ਕਿਵੇਂ, ਹੁਣ ਨਸੀਬ ____ਏ । ਸਰਕਾਰਾਂ ਨੇ ਵੀ ਤਾਂ ਬਣਾ ਦਿੱਤੇ ਕਾਲੇ ਕਾਨੂੰਨ ਨੇ , ਦਾਲ ਸਬਜ਼ੀ ਚ ਲੋਕਾਂ ਦੇ ਮੁੱਕ ਗਏ ਲੂਣ ਨੇ । ਕੋਈ ਕਹੇ ਗੱਲ ਜੇ ਹੱਕ ਤੇ ਹਲਾਲ ਦੀ, ਸਹਿਣੀ ਪੈੰਦੀ ਮਾਰ ਉਹਨੂੰ ਅਫਸਰਾਂ ਦੇ ਮਲਾਲ ਦੀ । ਨਸ਼ੇ ਤੇ ਬੇਰੁਜ਼ਗਾਰੀ ਨੇ ਫੜੀਆਂ ਸਭ ਦੀਆਂ ਧੌਣਾ ਨੇ, ਹਾਸਾ ਦੱਸੋ ਕਿਵੇਂ, ਹੁਣ ਨਸੀਬ ਹੋਣਾ ਏ...। (ਰੁਪਿੰਦਰ ਕੌਰ ) #aaj da such#