Nojoto: Largest Storytelling Platform

             🙂ਸਫਰ😊 ਬੰਦਿਆਂ  ਭਟਕੇ, ਤੜਫੇਂ ਤੇ 

                 🙂ਸਫਰ😊

ਬੰਦਿਆਂ  ਭਟਕੇ, ਤੜਫੇਂ ਤੇ  ਕਿਉਂ  ਸੜਦਾ ਏਂ।
ਗੈਰਾਂ ਦੀ ਤਰੱਕੀ ਤੇ ਕਾਤੋਂ ਰਹਿਨੈਂ  ਝੁਰਦਾ ਏਂ।
ਕੀਤੀ  ਮਿਹਨਤ-ਮੁਸ਼ੱਕਤ  ਖਾਲੀ ਜਾਂਦੀ ਨੀਂ।
ਫਿਰ  ਖੋਰੇ ਕਿਉਂ  ਬੰਦਿਆਂ  ਕੁਰਾਹੇ ਪੈਂਦਾ ਏਂ।

ਦੇਖ ਮੁਸ਼ੀਬਤਾਂ ਜੋ ਵਿੱਚ ਮੈਦਾਨੋ  ਭੱਜਦੇ  ਨੇ,
ਯਾਦ ਰੱਖੀ, ਓ ਸਦਾ ਹੀ ਕਾਫ਼ਰ  ਵੱਜਦੇ ਨੇ!
ਔਕੜਾਂ-ਮੁਸੀਬਤਾਂ ਦੇ ਮੂਹਰੇ ਜੋ ਨੇ ਡੱਟ ਖੜੇ,
ਉਨ੍ਹਾਂ  ਨੂੰ ਹੀ ਇਹ ਜੱਗ ਸਿਜਦਾ ਕਰਦਾ ਏ।

ਗਮਾਂ ਦੇ ਦਿਨ ਵੀ ਇੱਕ  ਦਿਨ  ਢਹਿ ਜਾਣੇ।
ਇਹਨਾਂ  ਫਿਕਰਾਂ  ਨੇ  ਵੀ ਅੰਤ ਮੁੱਕ  ਜਾਣਾ।
ਵਿਹੜੇ ਤੇਰੇ ਵੀ ਰੌਣਕਾਂ ਘਰ ਪਾਉਣਗੀਆਂ।
ਚਾਰੇ ਪਾਸੇ ਖੁਸ਼ੀਆਂ ਹੀ ਮਹਿਕਾਉਣਗੀਆਂ।

ਕਲ ਦੀ ਫਿਕਰ  ਵਿਚ ਤੂੰ ਅੱਜ  ਕਿਉਂ  ਗੁਆਵੇਂ।
ਜੋ ਛੱਡ ਗਿਆ ਪੱਲ਼ਾ ਕਿਉਂ ਓਦੇ ਲਈ ਪਛਤਾਵੇਂ।
ਜੋ ਹੈ, ਉਸ ਨੂੰ ਹੀ ਬਸ ਤੂੰ ਸੱਚੀ ਨੀਤੈ  ਸਾਂਭ  ਲੈ।
ਬੰਦਿਆਂ!ਉਸ ਦਾਤੇ ਦਾ ਬਣਕੇ,ਦਾਤੇ ਨੂੰ ਜਾਣ ਲੈ।

©ਦੀਪਕ ਸ਼ੇਰਗੜ੍ਹ #ਸਫਰ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ
                 🙂ਸਫਰ😊

ਬੰਦਿਆਂ  ਭਟਕੇ, ਤੜਫੇਂ ਤੇ  ਕਿਉਂ  ਸੜਦਾ ਏਂ।
ਗੈਰਾਂ ਦੀ ਤਰੱਕੀ ਤੇ ਕਾਤੋਂ ਰਹਿਨੈਂ  ਝੁਰਦਾ ਏਂ।
ਕੀਤੀ  ਮਿਹਨਤ-ਮੁਸ਼ੱਕਤ  ਖਾਲੀ ਜਾਂਦੀ ਨੀਂ।
ਫਿਰ  ਖੋਰੇ ਕਿਉਂ  ਬੰਦਿਆਂ  ਕੁਰਾਹੇ ਪੈਂਦਾ ਏਂ।

ਦੇਖ ਮੁਸ਼ੀਬਤਾਂ ਜੋ ਵਿੱਚ ਮੈਦਾਨੋ  ਭੱਜਦੇ  ਨੇ,
ਯਾਦ ਰੱਖੀ, ਓ ਸਦਾ ਹੀ ਕਾਫ਼ਰ  ਵੱਜਦੇ ਨੇ!
ਔਕੜਾਂ-ਮੁਸੀਬਤਾਂ ਦੇ ਮੂਹਰੇ ਜੋ ਨੇ ਡੱਟ ਖੜੇ,
ਉਨ੍ਹਾਂ  ਨੂੰ ਹੀ ਇਹ ਜੱਗ ਸਿਜਦਾ ਕਰਦਾ ਏ।

ਗਮਾਂ ਦੇ ਦਿਨ ਵੀ ਇੱਕ  ਦਿਨ  ਢਹਿ ਜਾਣੇ।
ਇਹਨਾਂ  ਫਿਕਰਾਂ  ਨੇ  ਵੀ ਅੰਤ ਮੁੱਕ  ਜਾਣਾ।
ਵਿਹੜੇ ਤੇਰੇ ਵੀ ਰੌਣਕਾਂ ਘਰ ਪਾਉਣਗੀਆਂ।
ਚਾਰੇ ਪਾਸੇ ਖੁਸ਼ੀਆਂ ਹੀ ਮਹਿਕਾਉਣਗੀਆਂ।

ਕਲ ਦੀ ਫਿਕਰ  ਵਿਚ ਤੂੰ ਅੱਜ  ਕਿਉਂ  ਗੁਆਵੇਂ।
ਜੋ ਛੱਡ ਗਿਆ ਪੱਲ਼ਾ ਕਿਉਂ ਓਦੇ ਲਈ ਪਛਤਾਵੇਂ।
ਜੋ ਹੈ, ਉਸ ਨੂੰ ਹੀ ਬਸ ਤੂੰ ਸੱਚੀ ਨੀਤੈ  ਸਾਂਭ  ਲੈ।
ਬੰਦਿਆਂ!ਉਸ ਦਾਤੇ ਦਾ ਬਣਕੇ,ਦਾਤੇ ਨੂੰ ਜਾਣ ਲੈ।

©ਦੀਪਕ ਸ਼ੇਰਗੜ੍ਹ #ਸਫਰ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ

#ਸਫਰ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ