Nojoto: Largest Storytelling Platform

ਬੇਵਫ਼ਾ ਜਾਂ ਮਜ਼ਬੂਰ ਹੁੰਦਾ ਲੱਗਿਆ ਦੱਸ ਦੇਵੀਂ ਜੇ ਤੈਨੂੰ ਦੂ

ਬੇਵਫ਼ਾ ਜਾਂ ਮਜ਼ਬੂਰ ਹੁੰਦਾ ਲੱਗਿਆ
ਦੱਸ ਦੇਵੀਂ ਜੇ ਤੈਨੂੰ ਦੂਰ ਹੁੰਦਾ ਲੱਗਿਆ।

ਅੱਖਾਂ ਖੋਲਕੇ ਰੱਖੀਂ ਨੀਂਦਰਾਂ ਗੂੜ੍ਹੀਆਂ ਚ
ਟੁੱਟੇ ਸੁਪਨਿਆਂ ਵਾਂਗੂੰ ਜੇ ਚੂਰ ਹੁੰਦਾ ਲੱਗਿਆ।

ਪਿਆਸ ਬੁਝਾਉਣ ਵਾਲੇ ਵੀ ਖਾਰੇ ਹੋ ਜਾਂਦੇ
ਪੈਰ ਮੋੜੀਂ ਨਾ ਜੇ ਗਰੂਰ ਹੁੰਦਾ ਲੱਗਿਆ।

ਪਿਆਰ ਨਸ਼ਾ ਹੈ ਕਦਮ ਸੰਭਾਲ਼ ਰੱਖੀਂ
ਰਹੀਂ ਹੋਸ਼ ਚ ਜੇ ਸਰੂਰ ਹੁੰਦਾ ਲੱਗਿਆ।

ਤੇਰੇ ਪਿਆਰ ਤੋਂ ਹੀ ਖ਼ੁਦਾ ਦਾ ਦਰਜ਼ਾ ਮਿਲਿਆ
ਛੱਡ ਜਾਈਂ ਬੇਸ਼ੱਕ ਜੇ ਮਗ਼ਰੂਰ ਹੁੰਦਾ ਲੱਗਿਆ।

ਮੇਰਾ ਵਾਅਦਾ ਮਿਲਾਂਗੇ ਫੇਰ ੲਿਸ਼ਕ ਰੁੱਤੇ
ਦੱਸ ਦਵੀਂ ਅੰਬੀਆਂ ਨੂੰ ਜੇ ਬੂਰ ਹੁੰਦਾ ਲੱਗਿਆ।

ਇਸ਼ਕ ਸੱਜਰੇ ਨੂੰ ਹਾਲੇ ਤਾਂ ਪਰਦਾ ਜ਼ਰੂਰੀ
ਚਿਰਾਗ਼ ਬੁਝਾ ਦੀਂ ਜੇ ਮਹਿਨੂਰ ਹੁੰਦਾ ਲੱਗਿਆ। duss dawi je tenu door hunda laggeya....
ਬੇਵਫ਼ਾ ਜਾਂ ਮਜ਼ਬੂਰ ਹੁੰਦਾ ਲੱਗਿਆ
ਦੱਸ ਦੇਵੀਂ ਜੇ ਤੈਨੂੰ ਦੂਰ ਹੁੰਦਾ ਲੱਗਿਆ।

ਅੱਖਾਂ ਖੋਲਕੇ ਰੱਖੀਂ ਨੀਂਦਰਾਂ ਗੂੜ੍ਹੀਆਂ ਚ
ਟੁੱਟੇ ਸੁਪਨਿਆਂ ਵਾਂਗੂੰ ਜੇ ਚੂਰ ਹੁੰਦਾ ਲੱਗਿਆ।

ਪਿਆਸ ਬੁਝਾਉਣ ਵਾਲੇ ਵੀ ਖਾਰੇ ਹੋ ਜਾਂਦੇ
ਪੈਰ ਮੋੜੀਂ ਨਾ ਜੇ ਗਰੂਰ ਹੁੰਦਾ ਲੱਗਿਆ।

ਪਿਆਰ ਨਸ਼ਾ ਹੈ ਕਦਮ ਸੰਭਾਲ਼ ਰੱਖੀਂ
ਰਹੀਂ ਹੋਸ਼ ਚ ਜੇ ਸਰੂਰ ਹੁੰਦਾ ਲੱਗਿਆ।

ਤੇਰੇ ਪਿਆਰ ਤੋਂ ਹੀ ਖ਼ੁਦਾ ਦਾ ਦਰਜ਼ਾ ਮਿਲਿਆ
ਛੱਡ ਜਾਈਂ ਬੇਸ਼ੱਕ ਜੇ ਮਗ਼ਰੂਰ ਹੁੰਦਾ ਲੱਗਿਆ।

ਮੇਰਾ ਵਾਅਦਾ ਮਿਲਾਂਗੇ ਫੇਰ ੲਿਸ਼ਕ ਰੁੱਤੇ
ਦੱਸ ਦਵੀਂ ਅੰਬੀਆਂ ਨੂੰ ਜੇ ਬੂਰ ਹੁੰਦਾ ਲੱਗਿਆ।

ਇਸ਼ਕ ਸੱਜਰੇ ਨੂੰ ਹਾਲੇ ਤਾਂ ਪਰਦਾ ਜ਼ਰੂਰੀ
ਚਿਰਾਗ਼ ਬੁਝਾ ਦੀਂ ਜੇ ਮਹਿਨੂਰ ਹੁੰਦਾ ਲੱਗਿਆ। duss dawi je tenu door hunda laggeya....