Nojoto: Largest Storytelling Platform

ਟਿੱਬੇ ਖਾ ਗਈ , ਛੋਲੇ ਖਾ ਗਈ, ਗੰਨੇ ਪੋਲੇ-ਪੋਲੇ ਖਾ ਗਈ। ਚਿ

ਟਿੱਬੇ ਖਾ ਗਈ , ਛੋਲੇ ਖਾ ਗਈ,
ਗੰਨੇ ਪੋਲੇ-ਪੋਲੇ ਖਾ ਗਈ।
ਚਿੱਬੜ , ਵਾੜ-ਕਰੇਲੇ ਖਾ ਗਈ,
ਰੁੱਖਾਂ ਦੇ ਝੁੰਡ , ਵੇਲੇ ਖਾ ਗਈ।
ਖੁੱਲੀਆਂ- ਖੁੱਲੀਆਂ ਰਾਹਾਂ ਖਾ ਗਈ,
ਨਰਮੇ ਅਤੇ ਕਪਾਹਾਂ ਖਾ ਗਈ।
ਚੱਕੀ ਰਾਹੇ, ਓਲੀਆਂ, ਚਿੜੀਆਂ,
ਘੁੱਗੀਆਂ ਅਤੇ ਗਟਾਰਾਂ ਖਾ ਗਈ।
ਨਾ ਕਿਰਝਾ , ਨਾ ਰਹੇ ਟੋਟਰੂ ,
ਸਭ ਕੂੰਜਾਂ ਦੀਆਂ ਡਾਰਾਂ ਖਾ ਗਈ।
ਠੰਢੀਆਂ-ਠੰਢੀਆਂ ਛਾਵਾਂ ਖਾ ਗਈ,
ਕਿੰਨੀਆਂ ਸ਼ੁੱਧ ਹਵਾਵਾਂ ਖਾ ਗਈ।
ਗੱਲ ਕੁਝ ਕੁ ਸਾਲਾਂ ਦੀ , 
ਸਾਰੀ ਕਰਤੀ ਖਤਮ ਕਹਾਣੀ।
ਸਾਡਾ ਸਭ ਕੁਝ ਖਾ ਗਈ ਨੀਂ ਜੀਰੀਏ
ਪੇੜ, ਪੌਣ ਤੇ ਪਾਣੀ। writer Gita Choudhary Gangotri Kumari
ਟਿੱਬੇ ਖਾ ਗਈ , ਛੋਲੇ ਖਾ ਗਈ,
ਗੰਨੇ ਪੋਲੇ-ਪੋਲੇ ਖਾ ਗਈ।
ਚਿੱਬੜ , ਵਾੜ-ਕਰੇਲੇ ਖਾ ਗਈ,
ਰੁੱਖਾਂ ਦੇ ਝੁੰਡ , ਵੇਲੇ ਖਾ ਗਈ।
ਖੁੱਲੀਆਂ- ਖੁੱਲੀਆਂ ਰਾਹਾਂ ਖਾ ਗਈ,
ਨਰਮੇ ਅਤੇ ਕਪਾਹਾਂ ਖਾ ਗਈ।
ਚੱਕੀ ਰਾਹੇ, ਓਲੀਆਂ, ਚਿੜੀਆਂ,
ਘੁੱਗੀਆਂ ਅਤੇ ਗਟਾਰਾਂ ਖਾ ਗਈ।
ਨਾ ਕਿਰਝਾ , ਨਾ ਰਹੇ ਟੋਟਰੂ ,
ਸਭ ਕੂੰਜਾਂ ਦੀਆਂ ਡਾਰਾਂ ਖਾ ਗਈ।
ਠੰਢੀਆਂ-ਠੰਢੀਆਂ ਛਾਵਾਂ ਖਾ ਗਈ,
ਕਿੰਨੀਆਂ ਸ਼ੁੱਧ ਹਵਾਵਾਂ ਖਾ ਗਈ।
ਗੱਲ ਕੁਝ ਕੁ ਸਾਲਾਂ ਦੀ , 
ਸਾਰੀ ਕਰਤੀ ਖਤਮ ਕਹਾਣੀ।
ਸਾਡਾ ਸਭ ਕੁਝ ਖਾ ਗਈ ਨੀਂ ਜੀਰੀਏ
ਪੇੜ, ਪੌਣ ਤੇ ਪਾਣੀ। writer Gita Choudhary Gangotri Kumari
rajsandhu2647

Raj Sandhu

New Creator