Nojoto: Largest Storytelling Platform

ਕਿ ਗਲੀਏ ਚਿੱਕੜ ਸੜਕ ਚ ਟੋਏ, ਅਸੀਂ ਐਵੇਂ ਨਹੀਂ ਇੱਥੋਂ ਪਰ੍ਹ

ਕਿ ਗਲੀਏ ਚਿੱਕੜ ਸੜਕ ਚ ਟੋਏ,
ਅਸੀਂ ਐਵੇਂ ਨਹੀਂ ਇੱਥੋਂ ਪਰ੍ਹਾਂ ਦੀ ਹੋਏ।

ਡਰ ਨਹੀਂ ਸੀ ਸਾਨੂੰ ਗਾਰੇ ਦੇ ਛਿੱਟਿਆਂ ਦਾ,
ਸਾਉਣ ਮਹੀਨੇ ਸੱਜਣਾਂ ਛੱਤ ਸਾਡੀ ਵੀ ਚੋਏ।

ਕਿ ਅੱਗ ਨਾਲੋਂ ਜ਼ਿਆਦਾ ਸੇਕ ਇਸ਼ਕ ਦਾ,
ਛੇਤੀ ਮੱਚਣ ਲੱਗਦੇ ਦੁਨੀਆਂ ਦੀਆਂ ਅੱਖਾਂ ਦੇ ਕੋਏ।

ਅਸੀਂ ਜਾਤਾਂ ਪਾਤਾਂ ਤੇ ਹੋਰ ਸਭ ਕੁਝ ਛੱਡ ਕੇ,
ਯਾਰ ਮਸਾਂ ਹਾਂ ਇੱਕ ਦੂਜੇ ਦੇ ਹਾਣ ਦੇ ਹੋਏ।

ਕਿ ਹੁਣ ਤਾਂ ਸ਼ਹਿਰ ਤੇਰਾ ਅਸੀਂ ਲੰਘ ਗਏ ਹਾਂ,
ਚੱਲ ਮਿਲਦੇ ਹਾਂ ਫਿਰ ਆਉਂਦੇ ਹੋਏ।

ਕਿ ਚਾਹ ਦਾ ਕੱਪ ਜਿੱਥੇ ਹਾਂ ਸਾਂਝਾ ਕਰਦੇ,
ਮੈਂ ਮਿਲ ਜਾਣਾ ਤੈਨੂੰ ਉਸ ਮੋੜ ਤੇ ਖਲੋਏ।

©ਮਨpreet ਕੌਰ #City #poem #world #Punjabi #kavita #Love #Dil #mulaqaat
ਕਿ ਗਲੀਏ ਚਿੱਕੜ ਸੜਕ ਚ ਟੋਏ,
ਅਸੀਂ ਐਵੇਂ ਨਹੀਂ ਇੱਥੋਂ ਪਰ੍ਹਾਂ ਦੀ ਹੋਏ।

ਡਰ ਨਹੀਂ ਸੀ ਸਾਨੂੰ ਗਾਰੇ ਦੇ ਛਿੱਟਿਆਂ ਦਾ,
ਸਾਉਣ ਮਹੀਨੇ ਸੱਜਣਾਂ ਛੱਤ ਸਾਡੀ ਵੀ ਚੋਏ।

ਕਿ ਅੱਗ ਨਾਲੋਂ ਜ਼ਿਆਦਾ ਸੇਕ ਇਸ਼ਕ ਦਾ,
ਛੇਤੀ ਮੱਚਣ ਲੱਗਦੇ ਦੁਨੀਆਂ ਦੀਆਂ ਅੱਖਾਂ ਦੇ ਕੋਏ।

ਅਸੀਂ ਜਾਤਾਂ ਪਾਤਾਂ ਤੇ ਹੋਰ ਸਭ ਕੁਝ ਛੱਡ ਕੇ,
ਯਾਰ ਮਸਾਂ ਹਾਂ ਇੱਕ ਦੂਜੇ ਦੇ ਹਾਣ ਦੇ ਹੋਏ।

ਕਿ ਹੁਣ ਤਾਂ ਸ਼ਹਿਰ ਤੇਰਾ ਅਸੀਂ ਲੰਘ ਗਏ ਹਾਂ,
ਚੱਲ ਮਿਲਦੇ ਹਾਂ ਫਿਰ ਆਉਂਦੇ ਹੋਏ।

ਕਿ ਚਾਹ ਦਾ ਕੱਪ ਜਿੱਥੇ ਹਾਂ ਸਾਂਝਾ ਕਰਦੇ,
ਮੈਂ ਮਿਲ ਜਾਣਾ ਤੈਨੂੰ ਉਸ ਮੋੜ ਤੇ ਖਲੋਏ।

©ਮਨpreet ਕੌਰ #City #poem #world #Punjabi #kavita #Love #Dil #mulaqaat