Nojoto: Largest Storytelling Platform
amarsangher2545
  • 20Stories
  • 37Followers
  • 118Love
    0Views

amar sangher

i'm amar sangher from Mansa (Punjab) i'm punjabi poet from last 11 year.

  • Popular
  • Latest
  • Video
11e4cf923dbd0940b1c1be0f16c5d1f8

amar sangher

ਮੈਂ
ਤੇਰੇ ਅੰਤਰ ਮਨ ਦੀ
ਭਟਕਣ ਹਾਂ

ਮੈਂ ਤੈਨੂੰ
ਦੁਨੀਆਂ ਦੀ ਭੀੜ ਅੰਦਰ
ਕਦੇ ਨਹੀਂ ਮਿਲਾਂਗਾ ।

©amar sangher #coldmornings
11e4cf923dbd0940b1c1be0f16c5d1f8

amar sangher

ਜਦ ਤੇਰੇ ਆਉਣ ਦੀ ਗੱਲ ਹੁੰਦੀ ਹੈ
ਬੱਸ ਤੇਰੀ ਹੀ ਫ਼ਿਰ ਗੱਲ ਹੁੰਦੀ ਹੈ

ਨਾ ਅੱਜ ਹੁੰਦੀ, ਨਾ ਕੱਲ ਹੁੰਦੀ ਹੈ
ਉੜੀਕ ਤੇਰੀ ਹਰ ਪੱਲ ਹੁੰਦੀ ਹੈ 

ਤੈਨੂੰ ਤੱਕਣ ਦਾ ਮਸਲਾ ਹੁੰਦਾ ਹੈ
ਮੁਸ਼ਕਿਲ ਸਾਰੀ ਹੱਲ ਹੁੰਦੀ ਹੈ 

ਤੈਥੋਂ ਪਹਿਲਾਂ ਤੇਰੀ ਖੂਸ਼ਬੋ ਪਹੁੰਚੇ
ਜਿਵੇਂ ਹਵਾ ਵੀ ਤੇਰੇ ਵੱਲ ਹੁੰਦੀ ਹੈ

ਉਂਝ ਧਰਤੀ-ਅੰਬਰ ਦੂਰ ਬਥੇਰੇ
ਪਰ ਦੂਰੀ ਵੀ ਕਿੱਥੋਂ ਝੱਲ੍ਹ ਹੁੰਦੀ ਹੈ।

©amar sangher #SunSet
11e4cf923dbd0940b1c1be0f16c5d1f8

amar sangher

ਕਿੰਨਾ ਖਾਲੀ-ਖਾਲੀ ਸੀ, ਕੋਈ ਹਸਰਤ ਨਾ ਸੀ ਚਾਅ
ਪਰ ਭਰਦੇ ਭਰਦੇ ਮਨ ਦੁਨੀਆਂ ਤੋਂ ਭਰ ਗਿਆ ਆਖ਼ਿਰ

ਕਿੰਨਾ ਵੱਡਾ ਦਿਲ ਹੋਵੇਗਾ, ਉਸਦੇ ਨਿੱਕੇ ਦਿਲ ਦੇ ਅੰਦਰ
ਘੁੱਟ ਸਬਰ ਦੇ ਹਰ ਵਾਰੀ ਜੋ ਭਰ ਗਿਆ ਆਖ਼ਿਰ

ਖੜ੍ਹ ਜਾਂਦਾ ਸੀ ਪਹਾੜ ਜੋ ਬਣਕੇ ਲੱਖ ਮੁਸੀਬਤਾਂ ਅੱਗੇ 
ਕਿਸੇ ਰੋਂਦੇ ਬੱਚੇ ਦੀ ਭੁੱਖ ਵੇਖਕੇ ਡਰ ਗਿਆ ਆਖ਼ਿਰ

ਜੇ ਥੋੜਾ ਸਰਦਾ-ਬਰਦਾ ਹੁੰਦਾ ਤਾਂ ਖ਼ਬਰੇ ਸਰ ਜਾਂਦਾ
ਚਲੋ ਨਾਸਰਦੇ ਵੀ ਸਰਦੇ-ਸਰਦੇ, ਸਰ ਗਿਆ ਆਖ਼ਿਰ

ਕੋਈ ਕੀ ਜਾਣੇ, ਕਿੰਨੇ ਹੀ ਉਹ ਦਰਦ ਸਮੇਟੀ ਬੈਠਾ ਸੀ
ਅਦਾਕਾਰ ਸੀ, ਹੱਸਦੇ ਹੱਸਦੇ ਮਰ ਗਿਆ ਆਖ਼ਿਰ ।

ਅਮਰ ਸੰਘਰ

©amar sangher

11e4cf923dbd0940b1c1be0f16c5d1f8

amar sangher

ਉਸ ਨਾਲ ਲੜਦਾ ਵੀ ਹਾਂ, ਤੇ ਖੁਦ ਨੂੰ ਕੋਸਦਾ ਵੀ ਹਾਂ
ਇਹ ਮੁਹਬੱਤ ਨਹੀ ਤਾਂ ਦੱਸ ਹੋਰ ਕੀ ਐ ? 

ਤੇਰੀ ਤਸਵੀਰ ਦੇ ਟੁੱਕੜੇ ਜਲਾਕੇ ਰਾਖ ਕਰ ਦਿੱਤੇ
ਫ਼ਿਰ ਵੀ ਹੈ ਤੂੰ ਦਿਸਦਾ, ਕਿ ਚੱਲਦਾ ਜ਼ੋਰ ਕੀ ਐ ।
ਇਹ ਮੁਹਬੱਤ ਨਹੀਂ ਤਾਂ ਦੱਸ ਹੋਰ ਕੀ ਐ ?

ਤੇਰੀਆਂ ਝਿੜਕਾਂ ਵੀ ਜਾਪਣ, ਮਧੁਰ ਸੰਗੀਤ ਦੇ ਵਾਂਗਰ
ਕਿ ਮੈਂਨੂੰ ਪੁੱਛਦੇ ਨੇ ਲੋਕੀ, ਭਲਾਂ ਇਹ ਛੋਰ ਕੀ ਐ ?
ਇਹ ਮੁਹਬੱਤ ਨਹੀਂ ਤਾਂ ਦੱਸ ਹੋਰ ਕੀ ਐ ?

©amar sangher #dawn
11e4cf923dbd0940b1c1be0f16c5d1f8

amar sangher

ਮੈਂ ਤੇ ਤੇਰੀ 
ਨਫਰਤ ਨੂੰ ਵੀ 

ਮੇਰੇ ਪਿਆਰੇ

ਤੂੰ ਭਲਾਂ ਇਹ 
ਕਿੰਝ ਕਿਹ ਦਿੱਤਾ
ਕਿ ਮੈਨੂੰ 
ਤੇਰੇ ਪਿਆਰ ਤੋਂ 
ਨਫਰਤ ਹੈ ?

ਅਮਰ ਸੰਘਰ

©amar sangher #stairs
11e4cf923dbd0940b1c1be0f16c5d1f8

amar sangher

ਜਦੋਂ ਮੈਂ
ਅੱਗ ਸੀ
ਉਹ ਪਾਣੀ ਹੋਕੇ
ਮਿਲਿਆ
ਤੇ ਮੈਨੂੰ ਪਾਣੀ-ਪਾਣੀ
ਕਰ ਗਿਆ

ਜਦੋਂ ਮੈਂ ਪਾਣੀ ਹੋਇਆ
ਉਹ ਮੈਨੂੰ
ਅੱਗ ਹੋਕੇ ਮਿਲਿਆ
ਤੇ ਮੇਰੇ ਵਜੂਦ ਨੂੰ
ਭਾਫ਼ ਕਰ ਦਿੱਤਾ

ਹੁਣ ਜਦੋਂ 
ਮੈਂ ਕੁੱਝ ਵੀ ਨਹੀਂ
ਉਹ ਕਦੇ ਅੱਗ ਫਰੋਲਦਾ
ਕਦੇ ਪਾਣੀ ਛਾਣਦਾ ਹੈ

ਉਹ ਹੁਣ 
ਉਸਨੂੰ ਲੱਭਦਾ ਹੈ
ਜੋ ਹੈ ਹੀ ਨਹੀਂ
ਬਿਲਕੁਲ ਉਵੇਂ ਹੀ
ਜਿਵੇਂ ਪੱਥਰਾਂ ਚੋਂ ਲੱਭਦਾ ਹੈ
ਰੱਬ ਕੋਈ ।

©amar sangher #alone
11e4cf923dbd0940b1c1be0f16c5d1f8

amar sangher

ਵਕਤ ਜੋ ਲੰਘਿਆ ਹੈ, ਮੁੜ ਉਸਦੇ ਹੀ ਇੰਤਜਾਰ ਵਿੱਚ ਮੈਂ ਹਾਂ
ਪਾਗਲ ਹੀ ਤਾਂ ਹਾਂ, ਜੋ ਪਾਗਲ ਤੇਰੇ ਪਿਆਰ ਵਿੱਚ ਮੈਂ ਹਾਂ

ਉਮੀਦ ਹੈ ਹੁਣ ਵੀ ਕਿ ਤੇਰੇ ਦਿਲ ਵਿੱਚ ਹੋਵਾਂਗਾ ਇੱਕ ਦਿਨ
ਹੈ ਸਫ਼ਰ ਜੋ ਤੇਰੇ ਦਿਲ ਤੱਕ ਦਾ, ਉਸੇ ਕਤਾਰ ਵਿੱਚ ਮੈਂ ਹਾਂ

ਕਿੰਨੀ ਭੀੜ ਹੈ ਹਰ ਤਰਫ਼ ਤੇਰੇ, ਤੇਰਾ ਕਿਰਦਾਰ ਉੱਚਾ ਹੈ
ਉਸ ਭੀੜ ਵਿੱਚ ਸ਼ਾਮਿਲ, ਤੇਰੇ ਸਤਿਕਾਰ ਵਿੱਚ ਮੈਂ ਹਾਂ

ਜਦ ਵੀ ਮੁਹੱਬਤ ਹੈ ਕਿਤੀ, ਬੇਵਫ਼ਾ ਅਖਵਾਇਆ ਹਾਂ
ਕਿਤੇ ਮਿਲ ਜਾਵੇ ਜੇ ਵਫ਼ਾ, ਤਲਾਸ਼-ਏ-ਬਜਾਰ ਵਿੱਚ ਮੈਂ ਹਾਂ

ਕਦੇ ਚਾਹਤ ਹੋਈ ਮਿਲਨੇ ਦੀ, ਮੈਨੂੰ ਮੇਰੇ ਘਰ ਵਿੱਚ ਟੋਲੀ ਨਾ
ਬਣਕੇ ਮੌਤ ਦੀ ਖ਼ਬਰ, ਸ਼ਾਮੀਲ ਕਿਸੇ ਅਖਬਾਰ ਵਿੱਚ ਮੈਂ ਹਾਂ...

ਅਮਰ ਸੰਘਰ

©amar sangher #peace
11e4cf923dbd0940b1c1be0f16c5d1f8

amar sangher

ਮੇਰੀ ਧੀ 
ਨਹੀਂ ਜਾਣਦੀ 
ਸੱਚ ਅਤੇ ਝੂਠ ਵਿੱਚਲਾ 
ਫ਼ਰਕ 
ਸੱਚ ਮੰਨ ਲੈਂਦੀ 
ਮੇਰੀ ਹਰ ਇੱਕ ਗੱਲ 

ਧੀ ਪੁੱਛਦੀ ਹੈ 
ਪਾਪਾ ਇਹ ਧਰਤੀ 
ਕਿੰਨੀ ਕੁ  ਵੱਡੀ ਹੈ ?
ਮੈਂ ਹੱਸਕੇ ਕਹਿੰਦਾ ਹਾਂ 
ਤੇਰੀ ਗੇਂਦ ਜਿੱਡੀ 

ਤੇ ਤਾਰੇ ?
ਇਹ ਤਾਰੇ ਮੇਰੀ ਧੀ ਦੇ 
ਕੰਨਾਂ ਦੀਆਂ ਵਾਲੀਆਂ ਜਿੱਡੇ 

ਪਰ ! ਪਾਪਾ 
ਮੇਰੇ ਕੰਨ ਦੀਆਂ ਵਾਲੀਆਂ ਤਾਂ 
ਬਹੁਤ ਛੋਟੀਆਂ ਨੇ 

ਹਾਂ ਧੀਏ 
ਜਿੰਨਾਂ ਦੇ ਇਰਾਦੇ 
ਵੱਡੇ ਹੋਣ 
ਓਹਨਾਂ ਨੂੰ ਵੱਡੀ ਤੋਂ ਵੱਡੀ 
ਸ਼ੈਅ ਵੀ ਛੋਟੀ ਜਾਪਦੀ

©amar sangher #emptystreets
11e4cf923dbd0940b1c1be0f16c5d1f8

amar sangher

ਹਾਲੇ ਤਾਂ
ਨਾਨਕ ਨੇ 
ਅੱਲ੍ਹਾ ਹੂ
ਧਿਆਇਆ ਹੈ

ਹਾਲੇ ਤਾਂ ਮੁਹਮੰਦ ਨੇ
ਵਾਹਿਗੂਰ-ਵਾਹਿਗੂਰ
ਗਾਇਆ ਹੈ

ਹਾਲੇ ਤਾਂ 
ਨਨਕਾਣੇ ਨਮਾਜ਼ 
ਅਦਾ ਕਰਨੀ ਹੈ

ਹਾਲੇ ਤਾਂ
ਮੱਕੇ ਨੂੰ ਮੱਥਾ ਟੇਕਣਾ
ਅਰਦਾਸ ਹੈ ਕਰਨੀ

ਹਾਲੇ ਤਾਂ ਮੈਂ
"ਏਕ ਨੂਰ ਤੇ 
ਸਭ ਜਗ ਉਪਜਿਆ"
ਦਾ ਭੇਦ ਪਾਉਣਾ ਹੈ

ਹਾਲੇ ਤਾਂ ਮੈਂ
"ਪਵਨ ਗੂਰੁ
ਪਾਣੀ ਪਿਤਾ
ਮਾਤਾ ਧਰਤ ਮਹੱਤ"
ਦਾ ਹੋਣਾ ਹੈ

ਤੇ ਅਦਬ ਨਾਲ
ਕਹਿਣਾ ਹੈ
ਗੂਰੁ ਲਾਧੋ ਰੇ
ਗੂਰੁ ਲਾਧੋ ਰੇ ।

©amar sangher #Texture
11e4cf923dbd0940b1c1be0f16c5d1f8

amar sangher

ਮੇਰੇ ਹਿੱਸੇ
ਜੋ ਵੀ ਆਇਆ
ਮੈਂ ਕਬੂਲਿਆ 
ਸਿਰ ਮੱਥੇ

ਮੇਰੇ ਹਿੱਸੇ
ਜੋ ਨਾ ਆਇਆ
ਮੈਂ ਛੱਡ ਆਇਆ
ਸਿਰ ਮੱਥੇ

ਮੈਂ ਹੱਸਿਆ ਸਿਰ ਮੱਥੇ
ਮੈਂ ਪਛਤਾਇਆ ਸਿਰ ਮੱਥੇ

ਮੈਂ ਦੁਨੀਆਂ ਤੇ
ਮੁਸਾਫ਼ਿਰ ਸਾਂ
ਤੁਰ ਆਇਆ
ਸਿਰ ਮੱਥੇ

©amar sangher #LostInNature
loader
Home
Explore
Events
Notification
Profile