Nojoto: Largest Storytelling Platform
roomiraj6373
  • 58Stories
  • 27Followers
  • 748Love
    9.0KViews

ROOMI RAJ

lyricist, poet,

  • Popular
  • Latest
  • Video
1930a89df2bae00269bb72920a235654

ROOMI RAJ

ਕੀ ਕਰੀਏ
ਕੀ ਨਾ ਕਰੀਏ
ਜਿੱਤਦੇ ਨਹੀਂ
ਹਰ ਵਾਰੀ ਹਰੀਏ
ਕਿੱਦਾਂ ਪਿਆਰ ਹੁੰਗਾਰਾ ਭਰੀਏ
ਡੁੱਬਦੇ ਪਏ ਆਂ
ਕਿੱਦਾਂ ਤਰੀਏ
ਕਿੰਝ ਖੋਟੇ ਲੇਖਾਂ ਨਾ ਲੜੀਏ

ਤੇਰੇ ਬਾਝੋਂ ਸੋਹਣੀਏ ਪਰੀਏ

©ROOMI RAJ
  #kikarie #khotelekh #Poetry
1930a89df2bae00269bb72920a235654

ROOMI RAJ

ਕੈਸੀ ਦੁਨੀਆਦਾਰੀ ਹੋ ਗਈ
ਬੇਇਤਬਾਰੀ ਸਾਰੀ ਹੋ ਗਈ

©ROOMI RAJ
  #UskePeechhe #dunia #Poetry
1930a89df2bae00269bb72920a235654

ROOMI RAJ

ਜੁਗਾਂ ਜੁਗਾਂਤਰ ਇਸ਼ਕ ਹਕੀਕੀ
ਬਖਸ਼ ਖ਼ੁਦਾਇਆ ਤੂੰ ਤੌਫ਼ੀਕੀ

ਕਰਾਂ ਟਕੋਰਾਂ ਜ਼ਖਮ ਜਿਨ੍ਹਾਂ ਦੇ
ਚੁੰਮਾਂ ਤੁਧੁ ਵੱਲ ਕਦਮ ਜਿਨ੍ਹਾਂ ਦੇ

ਤੇਰੇ ਰਾਹੀਂ ਛੋਹਵਾਂ ਰੇਤਾ
ਸਜਦੇ ਜਿਨਹੀਂ ਤੇਰਾ ਚੇਤਾ

ਚਤੁਰ ਦਿਸ਼ਾਵੀਂ ਤੁਧੁ ਨੂੰ ਵੇਖਾਂ
ਅੱਖਰ ਸੁਨਹਿਰੀ ਲਿਖਹੀਂ ਲੇਖਾਂ

©ROOMI RAJ
  #Wochaand #Poetry #ishq #mybook
1930a89df2bae00269bb72920a235654

ROOMI RAJ

ਬੁੱਲਾ ਇੱਕ ਗ਼ਮਾਂ ਦਾ
ਲੈ ਗਿਆ ਸਭ ਉਡਾ

ਹਾਸੇ ਖੁਸ਼ੀਆਂ ਰੀਝਾਂ ਚਾਅ
ਕੋਲ਼ ਨਾ ਤੇਰੇ ਬਿਨ ਜਰਾ

©ROOMI RAJ
  #GuzartiZindagi #bulla #Poetry
1930a89df2bae00269bb72920a235654

ROOMI RAJ

ਮੇਰੇ ਹੱਥਾਂ ਚੋਂ
ਤੇਰਾ ਹੱਥ
ਮੇਰੀ ਜਿੰਦਗੀ ਚੋਂ ਤੂੰ
ਇੰਝ ਕਿਰ ਗਿਆ
ਜਿਵੇਂ
ਕਿਰ ਜਾਂਦਾ ਏ
ਮੁੱਠੀ ਵਿੱਚ
ਭਰਿਆ ਰੇਤਾ।

©ROOMI RAJ
  #PhisaltaSamay #ਜਿੰਦਗੀ #Poetry

#PhisaltaSamay #ਜਿੰਦਗੀ #Poetry

1930a89df2bae00269bb72920a235654

ROOMI RAJ

ਤੇਰੀਆਂ ਜ਼ੁਲਫ਼ਾਂ ਪਿੱਛੇ
ਤੇਰਾ ਮੁੱਖੜਾ
ਜਿਵੇਂ
ਪੱਤਿਆਂ
ਜਾਂ ਬੱਦਲਾਂ ਓਹਲੇ
ਚਮਕਦਾ ਸੂਰਜ।

©ROOMI RAJ
  #BehtiHawaa #Sooraj #Tera mukhda
1930a89df2bae00269bb72920a235654

ROOMI RAJ

ਤੂੰ ਦੇਖਿਆ..?
ਅੰਬਰ ਚ ਲੱਗੀ
ਤਾਰਿਆਂ ਦੀ
ਓਸ ਸੋਹਣੀ ਮਹਿਫ਼ਿਲ ਵੱਲ
ਰੂੰ ਵਰਗੇ ਗਲੋਟਿਆਂ
ਵਾਂਗ ਉੱਡਦੇ
ਬੱਦਲਾਂ ਦੇ ਜੋੜੇ
ਵੇਖ ਤਾਂ ਸਹੀ
ਇੰਝ ਨੀ ਲਗਦਾ
ਜਿਵੇਂ ਆਪਣੇ ਦੋਵਾਂ ਦੇ ਚਿਹਰੇ ਹੋਣ

ਧਰਤੀ ਅਸਮਾਨ
ਸੋਹਣੇ ਨੇ
ਹਰ ਥਾਂ ਤੂੰ ਦਿਸੇਂ।

©ROOMI RAJ
  #Aasmaan #taare #Tu #Poetry
1930a89df2bae00269bb72920a235654

ROOMI RAJ

ਸੱਚ ਦੱਸਾਂ
ਤੇਰੇ ਤੋਂ ਬਿਨਾਂ
ਅਣਛਪੀ ਕਿਤਾਬ ਦੇ ਵਰਕਿਆਂ
ਵਾਂਗੂੰ
ਖਾਲੀ ਖਾਲੀ
ਸੁੰਨ ਮਸੁੰਨ
ਹੋ ਗਈ ਐ
ਮੇਰੀ ਜਿੰਦਗੀ।

©ROOMI RAJ
  #kitaab #Poetry #pages
1930a89df2bae00269bb72920a235654

ROOMI RAJ

ਫੁੱਲਾਂ ਦੀ ਖੁਸ਼ਬੋਈ ਮੁੱਕੀ ਤੇਰੇ ਬਾਝੋਂ
ਦਿਲ ਦੀ ਹਰ ਇੱਕ ਸੱਧਰ ਟੁੱਟੀ ਤੇਰੇ ਬਾਝੋਂ

©ROOMI RAJ
  #Baagh #Poetry #sadhar
1930a89df2bae00269bb72920a235654

ROOMI RAJ

ਵਾਜ ਕਿਸੇ ਨੂੰ ਜਦ ਵੀ ਮਾਰਾਂ
ਤੇਰਾ ਈ ਨਾਮ ਚੁਫੇਰੇ ਗੂੰਜੇ

ਕਿਸਮਤ ਭੋਰਾ ਵੀ ਨਾ ਬਦਲੀ
ਲੱਖਾਂ ਪਾਏ ਨੀਲਮ ਮੂੰਗੇ

©ROOMI RAJ
  #kinaara #kavita #Poetry #mybook
loader
Home
Explore
Events
Notification
Profile