Nojoto: Largest Storytelling Platform
parrygmm9350
  • 28Stories
  • 54Followers
  • 133Love
    0Views

Parry Gümñäåm

  • Popular
  • Latest
  • Video
3d7c97dc9be7a794599b729855551a3b

Parry Gümñäåm

ਖੁਸ਼ਬੂ ਭਰੀਆਂ ਹਵਾਵਾਂ ਨਿਤ ਇਕ ਨਾਮ ਲਿਖਦਾ ਹੈ ,

ਤੂੰ ਮੇਰੇ ਕੋਲ ਤੇ ਨਹੀਂ ਏਹ ਚੰਨ ਨਿਤ ਦਿਸਦਾ ਹੈ,

ਮੇਰੇ ਸਾਹਾਂ ਵਿਚ ਇਸ਼ਕ ਦਰਿਆ ਕਿੱਥੇ ਛੇਤੀ ਸੁੱਕਦਾ ਹੈ,

ਏਸ ਅਕਸ ਤੱਕਣ ਲਈ ਇਕ ਹੀ ਸ਼ੀਸ਼ਾ ਟਿਕਦਾ ਹੈ, 

ਹਜ਼ਾਰਾਂ ਵਿਚ ਤਾਂ ਪੈry ਬਸ ਜ਼ਮੀਰ ਹੀ ਵਿਕਦਾ ਹੈ 

 ਪੈry✍️️ ਗੁੰਮnaaਮ 😊

😊

3d7c97dc9be7a794599b729855551a3b

Parry Gümñäåm

ਤੇਰੀ ਚਿਹਰੇ ਦੀ ਮੁਸਕਾਨ ਬਿਨਾਂ,
ਦੁਨੀਆ ਪੱਤਝੜ ਬਹਾਰ ਹੋ ਗਈ ਏ ,
ਅੱਜ ਕੱਲ ਮੇਰੀ ਕਲਮ ਤੇਰੇ ਜ਼ਿਕਰ ਬਿਨਾਂ ਬੀਮਾਰ ਜਿਹੀ ਹੋ ਗਈ ਏ।
ਪੈry✍️️ ਗੁੰਮnaaਮ

3d7c97dc9be7a794599b729855551a3b

Parry Gümñäåm

3d7c97dc9be7a794599b729855551a3b

Parry Gümñäåm

ਜੇਹੜੇ ਜ਼ਖ਼ਮਾਂ ਲਾ ਇਲਾਜ 
ਕਿਉ ਉਹਨਾਂ ਲਈ ਮੱਲਮ ਲੱਭਦਾ ਏ, 

ਤੂੰ ਤੇ ਤੇਰੀ ਤਨਹਾਈ ਹੀ ਕਾਫੀ ਨੇ, 
ਕਿਉ ਝੱਲਿਆ ਸਾਥ ਤੂੰ ਤੱਕਦਾ ਏ,

ਤੇਰੇ ਹਿੱਸੇ ਨੇ ਗਮਾਂ ਦੇ ਹਨੇਰੇ
ਕਿਉ ਕਿਤੋਂ ਖੁਸ਼ੀਆਂ ਦਾ ਵਹਿਮ  ਤੂੰ ਰਖਦਾ ਏ

ਤੇਰੇ ਵਿਹੜੇ ਮੁੜ ਉਹਨਾਂ ਨਹੀਂ ਆਉਣਾ 
ਪੈry ਨਿੱਤ ਉਡੀਕ ਦੀ ਸ਼ਮਸ਼ਾਨ ਚ ਖੁਦ ਨੂੰ ਦੱਬਦਾ ਏ।

3d7c97dc9be7a794599b729855551a3b

Parry Gümñäåm

ਮੇਰੀ ਮੁਹੱਬਤ ਦੀ ਕਿਤਾਬ ਨੂੰ  ਰੱਦੀ ਵਿਚ ਨਾ ਵੇਚ ਦੇਵੀ

ਐਨਾ ਲਫ਼ਜ਼ਾਂ ਵਿਚ ਇਸ਼ਕੈ ਦੀਆਂ ਸੱਧਰਾਂ ਕਿਤੇ ਬਾਲ ਸਿਵਾ ਨਾ ਸੇਕ ਲਵੀਂ

ਪੈry✍️️ ਗੁੰਮnaaਮ

3d7c97dc9be7a794599b729855551a3b

Parry Gümñäåm

ਕਮਲੀਏ ਵਜਾ ਪੁੱਛੇਗੀ ਤਾਂ ਲਫਜਾਂ ਦੀ ਕਮੀ ਹੋ ਜਾਣੀ,
ਬਸ ਐਨਾ ਹੀ ਬਿਆਨ ਕਰ ਸਕਦਾ,
 ਤੂੰ ਚੰਗੀ ਲੱਗਦੀ ਏ ਤਾਂ ਬਸ ਲੱਗਦੀ ਏ ਬਸ.... ਪੈry✍️️ ਗੁੰਮnaaਮ।

3d7c97dc9be7a794599b729855551a3b

Parry Gümñäåm

Love and Courage  ਮੇਰੀਆਂ ਅੱਖੀਆਂ ਵਿਚੋ ਪੜ੍ਹ ਲੈ ਤੂੰ, ਮੈਥੋਂ ਬਿਆਨ ਨਹੀਂ ਹੋਣਾ,
ਜਦੋ ਰੂਹ ਹੀ ਤੇਰੀ ਹੋ ਗਈ ਕਿੱਥੋਂ ਜਿਸਮ ਨਿਲਾਮ ਕਰ ਪਾਉਣਾ, 

ਹੱਥੀਂ ਜ਼ਹਿਰ ਪਿਆਲਾ ਦੇ ਤੂੰ, ਕਿਸੇ ਹੋਰ ਹੱਥੋਂ ਮੈਂ ਕਤਲ ਨਹੀਂ ਹੋਣਾ, 
ਦਿਨ ਰਾਤ ਤੇਰੀ ਇਬਾਦਤ ਕਰਦਾ ਹੈ, ਹੋਰ ਅੱਗੇ ਸੀਸ ਨਹੀਂ ਝੁਕਾਉਣਾ,

ਮੇਰੀਆਂ ਅੱਖਾਂ ਵਿਚੋ ਪੜ੍ਹ ਲੈ ਤੂੰ ਮੈਥੋਂ ਬਿਆਨ ਨਹੀਂ ਹੋਣਾ
ਪੈry✍️️ ਗੁੰਮnaaਮ #Courage
3d7c97dc9be7a794599b729855551a3b

Parry Gümñäåm

ਵੇਖੀਂ ਆਪ ਫੜਾ ਕੇ ਖੰਜਰ, ਖੁਦ ਨੂੰ ਸ਼ਰੇਆਮ ਕਤਲ ਕਰਾਵਾਂਗੇ। 

ਹੋਰਾਂ ਦੇ ਮਹਿਲ ਲਈ ਖੁਦ ਦੀ ਕੁਲੀ ਨੂੰ ਹੱਥੀਂ ਅੱਗ ਲਾਵਾਂਗੇ,
ਹੋਰਾਂ ਦੇ ਮੱਲਮ ਤਾਲਾਸ਼ ਲਈ  ਖੁਦ ਨੂੰ ਜ਼ਖਮੀ ਕਰਵਾਏਗਾ। 

ਵੇਖੀਂ ਆਪ ਫੜਾ ਕੇ ਖੰਜਰ ਖੁਦ ਨੂੰ ਸ਼ਰੇਆਮ ਕਤਲ ਕਰਾਂਵੇਗਾ 

ਹੋਰਾਂ ਨੂੰ ਖੁਸ਼ ਕਰਦਾ ਤੂੰ, ਖੁਦ ਤਮਾਸ਼ਾ ਹੀ ਬਣ ਜਾਵੇਗਾ 
ਅਪਣੀ ਮੌਤ ਦਾ ਜਸ਼ਨ ਲਈ, ਖੁਦ ਲੋਕਾਂ ਨੂੰ ਦਾਵਤ ਤੇ ਬੁਲਾਵੇਗਾ। 

ਵੇਖੀਂ ਹੱਥੀਂ ਫੜਾ ਖੰਜਰ, ਖੁਦ ਨੂੰ ਸ਼ਰੇਆਮ ਕਤਲ ਕਰਾਵਾਂਗੇ।
 
ਖੁਦ ਨੂੰ ਦਾਅ ਤੇ ਲਾਉਂਦਾ, ਅਪਣਾ ਕੌਡੀ ਮੁੱਲ ਪਵਾਂਏਗਾ, 
ਕਿਸੇ ਦਾ ਵਜੂਦ ਜਿਤਾਉਣ ਲਈ, ਖੁਦ ਖਾਕ ਵਿਚ ਦਫ਼ਨਾਏਗਾ। 

ਵੇਖੀਂ ਹੱਥੀਂ ਫੜਾ ਖੰਜਰ, ਖੁਦ ਨੂੰ ਸ਼ਰੇਆਮ ਕਤਲ ਕਰਾਵਾਂਗੇ 



ਪੈry✍️️ ਗੁੰਮnaaਮ ।

3d7c97dc9be7a794599b729855551a3b

Parry Gümñäåm

ਮਾਸੂਮਿਅਤ ਨੂੰ ਤੱਕਦਾ ਮੈਂ ਇਸ਼ਕ ਚਨਾ ਵਿਚ ਅੱਗੇ ਵਧਦਾ ਰਿਹਾ,
 ਨਾ ਸਾਰ ਰਹੀ ਸੀ ਹੱਦਾਂ ਦੀ, ਮੈਂ ਹੱਥੀਂ ਸੱਧਰਾਂ ਦੱਬਦਾ ਰਿਹਾ ।
ਨਾ ਉਹ ਚਾਨਣ ਸੀ ਨਾ ਕਿਨਾਰਾ, ਮੈਂ ਖੁਦ ਨੂੰ ਵਿੱਚ ਹਨੇਰੇ ਰਖਦਾ ਰਿਹਾ, 
ਕੋਈ ਫ਼ੁੱਲ ਸੀ ਉੱਚੇ ਮਹਿਲਾ ਦਾ, ਮੈਂ ਐਵੇਂ ਮਾਲੀ ਬਣ ਰਾਖੀ ਕਰਦਾ ਰਿਹਾ। 
ਪੈry✍️️ ਗੁੰਮnaaਮ Innocency

Innocency

3d7c97dc9be7a794599b729855551a3b

Parry Gümñäåm

ਮੰਜ਼ਿਲ ਹੈ ਲਾਪਤਾ ਆ ਅਣਜਾਣ ਰਾਸਤੇ ਉੱਤੇ ਚਲਦੇ ਹਾਂ,
ਹੋਠ ਨੇ ਖਾਮੋਸ਼ ਦੋਹਾਂ ਦੇ, ਬਸ ਨੈਣਾ ਨਾਲ ਹੁੰਗਾਰੇ ਭਰਦੇ ਹਾਂ, 

ਏਸ ਡੂੰਘੇ ਇਸ਼ਕ ਚਣਾ ਵਿਚ ਆ ਹੱਥ ਫੜ ਇਕੱਠੇ ਤਰਦੇ ਹਾਂ
 ਆ ਮਿਲ ਕੇ ਦੋਵੇਂ ਕਿਸੇ ਨਵੇਂ ਕਿੱਸੇ ਦੀ ਸ਼ੁਰੂਆਤ ਕਰਦੇ ਹਾਂ 
ਪੈry✍️️ ਗੁੰਮnaaਮ

loader
Home
Explore
Events
Notification
Profile