Nojoto: Largest Storytelling Platform
nojotouser7183966884
  • 4Stories
  • 11Followers
  • 11Love
    0Views

Sàrdãår Sããb

  • Popular
  • Latest
  • Video
496d2600d8693057436c817f757fcc96

Sàrdãår Sããb

ਜ਼ਰੂਰੀ ਹੈ
ਕਦੇ ਕਦੇ
ਸ਼ਬਦਾਂ ਦਾ 
ਮੌਨ ਹੋ ਜਾਣਾ
ਕੁਝ ਗੱਲਾਂ
ਕੁਝ ਦਰਦ
ਹੰਢਾਉਣ ਲਈ 
ਹੀ ਹੁੰਦੇ ਨੇ
ਤੁਸੀਂ ਉਹਨਾਂ ਨੂੰ
ਸ਼ਬਦਾਂ 'ਚ
ਬੰਨ੍ਹ ਕੇ ਨਈਂ 
ਰੱਖ ਸਕਦੇ

ਰੂਹਦੀਪ ਕੌਰ

0 Love

496d2600d8693057436c817f757fcc96

Sàrdãår Sããb

#ਬਾਲ_ਦਿਵਸ

ਅਸੀ ਲੋਰੀਆਂ ਸੁਣਨ ਦੀ ਉਮਰੇ 
ਭੁੱਖੇ ਢਿੱਡ ਦੀਆ ਆਂਦਰਾਂ ਚੀਕ ਦੀਆ ਸੁਣੀਆਂ 
ਫਿਰ ਤੁਸੀ ਦੱਸੋ ਲਾਲ ਕਿਲ੍ਹੇ ਤੋਂ ਲਾਲਾਂ ਟਪਕਦਾ 
ਰਾਸ਼ਟਰੀ ਗੀਤ ਸਾਨੂੰ ਕਿਵੇਂ ਚੰਗਾ ਲੱਗਦਾ ?

ਖੇਡਣ ਦੀ ਉਮਰੇ ਫੁੱਟਪਾਥਾਂ ਦੇ ਕਿਨਾਰਿਆਂ ਤੋਂ 
ਕੜਕਦੀ ਧੁੱਪ ਵਿਚ ਛੱਲੀ ਹੋਏ ਸਰੀਰ ਵਿੱਚੋ 
ਆਪਣੇ ਹਿੱਸੇ ਦਾ ਰਿਜਕ ਮਿੱਟੀ ਵਿੱਚੋ ਛਾਣਿਆ 
ਫਿਰ ਤੁਸੀ ਦੱਸੋ ਬਾਲ- ਦਿਵਸ ਦਾ 
ਸਾਡੇ ਨਾਲ ਕੀ ਸਬੰਧ ?
 
ਹੱਥਾਂ ਵਿੱਚ ਕਿਤਾਬਾਂ ਫੜਨ ਦੀ ਉਮਰੇ ਇਹਨਾਂ 
ਨਿੱਕੇ ਨਿੱਕੇ ਹੱਥਾਂ ਨੇ ਪਟਾਕਿਆਂ ਵਿਚ ਬਾਰੂਦ ਭਰਿਆ  
ਫਿਰ ਤੁਸੀ ਸਾਨੂੰ ਹੁਣ ਇਹ ਕਿਵੇ ਕਹਿ ਸਕਦੇ ਹੋ ਕਿ 
ਸਾਨੂੰ ਤੁਹਾਡੇ ਹੱਥਾਂ ਵਿੱਚ ਬੰਦੂਕਾਂ ਨੀ ਚੰਗੀਆਂ ਲੱਗਦੀਆਂ!
                            #ਹਰਮਨ_ਜ਼ਫਰਨਾਮਾ
496d2600d8693057436c817f757fcc96

Sàrdãår Sããb

ਸਲਾਮ ਰੀਝ ਦਿਲਾਂ ਵਿੱਚ ਲੈ ਕੇ ਜੱਗੋੰ ਤੁਰ ਗਏ ਬਥੇਰੇ ,
ਕੇਰਾਂ ਖਿੱਚੀਆਂ ਲਕੀਰਾਂ ਮੁੜ ਹੋਏ ਨੇ ਨਬੇੜੇ ,
ਖੇਤ ਬਾਬੇ ਦੇ ਦੀ ਮਿੱਟੀ ਮੱਥੇ ਲਾਉਣ ਵਾਲਿਆ ,
ਜਿਉੰਦਾ ਰਹਿ ਉਹ ਵਿੱਛੜੇ ਮਿਲਾਉਣ ਵਾਲਿਆ 

ਜਿਹੜੀ ਮਿੱਟੀ ਵਿੱਚ ਖੇਡੇ ,ਦੇਖ ਲੈਣਗੇ ਦੁਬਾਰਾ 
ਸਾਰੀ ਉਮਰ ਰਹੇ ਰੋੰਦੇ ,ਸ਼ਾਦ ਅਲੀ ,ਸਰਦਾਰਾ 
ਬੁੱਢੀ ਉਮਰ ਚ ਜੱਫੀਆਂ ਪੁਆਉਣ ਵਾਲਿਆ ,
ਜਿਉੰਦਾ ਰਹਿ ਉਹ ਵਿੱਛੜੇ ਮਿਲਾਉਣ ਵਾਲਿਆ।

3 Love

496d2600d8693057436c817f757fcc96

Sàrdãår Sããb

ਹਾਂ...
ਜੋ ਤੂੰ ਮਹਿਸੂਸ ਕਰਦੀ ਏ
ਏਦਾਂ ਹੀ ਹੁੰਦਾ ਅਕਸਰ

ਕਿਉਂਕਿ

ਤੇਰੀ ਸੋਹਣੀ ਤੱਕਣੀ 
ਮੈਨੂੰ ਇਸ ਕਦਰ 
ਹਸੀਨ ਬਣਾ ਦੇਂਦੀ ਹੈ

ਪਰ
ਤੂੰ ਸੋਚਿਆ ਕਦੇ

ਜਿਸਦੀ ਨਜ਼ਰ 
ਇੰਨੀ ਸੋਹਣੀ ਹੈ
ਓ ਖੁਦ ਕਿੰਨਾ ਸੋਹਣਾ ਹੋਊ
ਹਨਾਂ....

ਜਮਾਂ
ਕਿਸੇ ਖੁਦਾ ਦੀ ਦੁਆ ਜਿਆ

3 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile