Nojoto: Largest Storytelling Platform
baljitkumar2663
  • 46Stories
  • 41Followers
  • 2.8KLove
    1.1KViews

Baljit Hvirdi

  • Popular
  • Latest
  • Video
51c2ff7416407dc01050ea61a9404a72

Baljit Hvirdi

green-leaves "ਮੈਂ ਹੈਰਾਨ ਹਾਂ...!
ਮੇਰੇ ਖਾਮੋਸ਼ ਹੋਵਣ ਦੇ ਹੁਨਰ 'ਤੇ,
ਜੋ ਹੁਣ ਮੇਰੇ ਮਰਨ 'ਤੇ ਵੀ ਕਦੇ ਚੀਖਦਾ ਸੁਣਾਈ ਨਹੀਂ ਦਿੰਦਾ"

©Baljit Hvirdi #GreenLeaves
51c2ff7416407dc01050ea61a9404a72

Baljit Hvirdi

"ਇੰਤੇਂਹਾਂ-ਏ-ਦੌਰ"

ਮੈਂ ਸਮੰਦਰ ਸੈਲਾਬਾਂ ਹੱਥੋਂ ਉਝੜ ਗਿਆਂ,
ਬਣ ਗੁਲਿਸਤਾਂ-ਏ-ਮੋਹੱਬਤ ਤੇ,
ਗੁਲਾਬਾਂ ਹੱਥੋਂ ਉਝੜ ਗਿਆਂ।

ਮਹਿਫ਼ਿਲਾਂ ਦੀ ਸ਼ਿਰਕਤ ਤੋਂ ਬਚਦਾ-ਬਚਦਾ,
ਤਨਹਾਈ ਦੇ ਅਦਾਬਾਂ ਹੱਥੋਂ ਉਝੜ ਗਿਆਂ।
ਨਜ਼ਰ ਓਹਦੀ ਨੂੰ ਢੂੰਢਣ ਖਾਤਰ,
ਸ਼ਰਾਬਾਂ ਹੱਥੋਂ ਉਝੜ ਗਿਆਂ।

ਨੀਂਦ ਸੁਕੂਨ ਦੀ ਸੋਵਣ ਲਈ,
ਕਦੇ ਬਿਸਤਰ ਤੇ ਕਦੇ ਖ਼ਵਾਬਾਂ ਹੱਥੋਂ ਉਝੜ ਗਿਆਂ।
ਝੂਠਾਂ ਨੂੰ ਸੱਚ ਬਤਾਵਣ ਲਈ,
ਅਹਿਦਾਂ ਦੇ ਨਵਾਬਾਂ ਹੱਥੋਂ ਉਝੜ ਗਿਆਂ।

©Baljit Hvirdi #leafbook
51c2ff7416407dc01050ea61a9404a72

Baljit Hvirdi

"ਆਵਾਜ਼"

ਅਦਬੋਂ ਅਵਾਜ਼ਾਰ ਜੇ ਨਾ ਮੁਹੱਬਤ ਹੁੰਦੀ,
ਠਾਠ ਰੂਹ ਦੀ ਕਦੇ ਤਿੜਕੇਂਦੀ ਨਾ।

ਜਾਗ ਇੱਛਕ ਦਾ ਜੇਕਰ ਤੂੰ ਲਾ ਜਾਂਦਾ,
ਮੈਂ ਨਜ਼ਰਾਂ ਦੀ ਚਾਟੀ ਦੇ ਵਿੱਚ "ਮਾਹੀਆ",
ਦੁੱਧ ਬਿਰਹਾਂ ਦਾ ਕਦੇ ਰਿੜਕੇਂਦੀ ਨਾ।

ਪਹਿਨ ਸੂਹਾ ਮੈਂ ਸੁਹਾਗਣ ਥੀਂ ਲੈਂਦੀ,
ਤੇ ਸਫ਼ੈਦਾਂ ਨੂੰ ਓੜ ਕੇ ਇੰਝ "ਮਾਹੀਆ",
ਸ਼ੀਸ਼ੇ ਅਸਮਤ ਦੇ ਕਦੇ ਲਿਸ਼ਕੇਂਦੀ ਨਾ।

©Baljit Hvirdi
51c2ff7416407dc01050ea61a9404a72

Baljit Hvirdi

Unsplash ਜੇ ਤੂੰ ਸ਼ਾਇਰ ਹੁੰਦੀ...!

ਤੇਰੇ ਹਰਫ਼ਾਂ ਦਾ ਹਰਖ ਕਬੂਲ ਮੈਨੂੰ,
ਦਿੰਦਾ ਦਾਦ ਮੈਂ ਤੇਰੇ ਨਹੋਰਿਆਂ ਨੂੰ,
ਤੇ ਹਰ ਇਰਸ਼ਾਦ ਕਰਦਾ ਵਸੂਲ ਤੈਨੂੰ।
ਨੀ ਮੈਂ ਨਾਲ਼ ਹਲੀਮੀ ਪੜ੍ਹ ਲੈਂਦਾ,
ਤੇਰਾ ਲਿਖਿਆ ਹਰ ਥਾਂ ਫਜ਼ੂਲ ਮੈਨੂੰ।
ਨਾਲ਼ ਨਜ਼ਰਾਂ ਹੁੰਗਾਰਾ ਭਰ ਕੇ ਤੇ,
ਨਵਾਜ਼ ਲੈਂਦਾ ਖੁਦ ਦਾ ਹਜ਼ੂਰ ਤੈਨੂੰ।

©Baljit Hvirdi #Book
51c2ff7416407dc01050ea61a9404a72

Baljit Hvirdi

ਹੁੰਦਾ ਚਿਰਾਗ ਤਾਂ ਮੈਂ ਜਲਾ ਲੈਂਦਾ,
ਮਸਲਾ ਤਾਂ ਠੂਠਿਆਂ 'ਚ ਬੁਝਦੀ ਇਸ਼ਕ ਦੀ ਓਸ ਅਲਖ ਦਾ ਸੀ।

ਗਵਾਉਂਦਾ ਰੱਬ ਤਾਂ ਮੈਂ ਪਾ ਲੈਂਦਾ,
ਮਸਲਾ ਤਾਂ ਦੀਦਾਰ 'ਚ ਤਾਂਘਦੀ ਓਸ ਝਲਕ ਦਾ ਸੀ।

ਮੈਂ ਮਿੱਟੀ ਸਾਂ ਤੇ ਮਿੱਟੀ ਹੀ ਹੋਣਾ ਸਾਂ,
ਪਰ ਮਸਲਾ ਤਾਂ ਸਿਰ ਤੋਂ ਉੱਠ ਚੁੱਕੇ ਓਸ ਫ਼ਲਕ ਦਾ ਸੀ।

ਖ਼ੈਰ..!ਚੰਦ ਮੁੱਦਤਾਂ ਲੱਗੀਆਂ ਮੈਨੂੰ ਜਾਵਣ ਲਈ,
ਪਰ ਆਉਣਾ ਸੀ ਜਦ ਓਸ...ਮਸਲਾ ਤਾਂ ਓਸ ਭਲਕ ਦਾ ਸੀ।

©Baljit Hvirdi #leafbook
51c2ff7416407dc01050ea61a9404a72

Baljit Hvirdi

ਰੁੱਘ ਭਰ ਕੇ ਕਲਾਵੇ ਲਾ ਲਵਾਂ,
ਤੈਨੂੰ ਹਿਜ਼ਰਾਂ ਦੀਏ ਪੰਡੇ।
ਵਾਂਗ ਸੌਗਾਤ ਸੰਭਾਲ਼ ਮੈਂ ਰੱਖ ਲਾਂ,
ਜੇ ਤੂੰ ਦਰਦ ਮੇਰੇ ਸੰਘ ਵੰਡੇ।

ਗ਼ੁਰਬਤ ਦੀ ਹਰ ਲਕੀਰ ਕਬੂਲ ਕਰਾਂ,
ਜੇ ਤੂੰ ਬਣ ਤਕਦੀਰ ਮੱਥੇ ਮੇਰੇ 'ਤੇ ਹੰਢੇ।
ਸਲਾਮਤ ਦਾ ਹਰ ਧਾਗਾ ਵੀ ਪ੍ਰਵਾਨ ਕਰਾਂ,
ਜੇ ਤੂੰ ਕੋਈ ਗੰਢ ਇਲਮ ਦੀ ਗੰਢੇ।

©Baljit Hvirdi #leafbook
51c2ff7416407dc01050ea61a9404a72

Baljit Hvirdi

"ਓਹਦੇ ਲਿਖੇ ਪੰਨਿਆਂ ਦੇ ਹਰਫ਼ਾਂ ਅੰਦਰ,
ਛੁਪਿਆ ਹੋਇਆ ਕੋਰਾਪਨ,
ਕਾਫ਼ੀ ਸੀ ਮੈਨੂੰ ਮੈਥੋਂ ਦੂਰ ਲਿਜਾਣ ਲਈ"

©Baljit Hvirdi #leafbook
51c2ff7416407dc01050ea61a9404a72

Baljit Hvirdi

"ਮੇਰੇ ਦਰਦ-ਏ-ਦਿਲਾਂ ਦੀ ਦਵਾ,
ਮੇਰੇ ਲਈ ਮੇਰਾ ਕਿਰਦਾਰ ਗਵਾਉਣਾ ਸੀ,
ਜੋ ਮੈਂ ਗਵਾ ਆਇਆ"

©Baljit Hvirdi #sad_quotes
51c2ff7416407dc01050ea61a9404a72

Baljit Hvirdi

ਐ ਖ਼ੁਦਾ...!
ਤੈਨੂੰ ਨਾ ਮੰਨਣ ਦੀ ਸਜ਼ਾ ਜੇ ਇਹ ਜ਼ਿੰਦਗੀ ਏ,
ਤਾਂ ਮੈਂ ਮੰਨਦਾ ਹਾਂ ਕਿ ਤੂੰ ਹੈਂ।

©Baljit Hvirdi #sad_quotes
51c2ff7416407dc01050ea61a9404a72

Baljit Hvirdi

"ਤੂੰ ਪਾਣੀ ਤੇ ਮੈਂ ਰੇਤ ਜਿਹਾ,
ਇੱਕ ਉਮਰ ਗੁਜ਼ਾਰੀ ਮੈਂ ਅੰਦਰ ਤੇਰੇ,
ਪਰ ਫਿਰ ਵੀ ਤੂੰ ਪਾਣੀ ਤੇ ਮੈਂ ਰੇਤ ਰਿਹਾ"

©Baljit Hvirdi #navratri
loader
Home
Explore
Events
Notification
Profile