Nojoto: Largest Storytelling Platform
tarnjitsingh6208
  • 80Stories
  • 5Followers
  • 691Love
    86Views

Tarnjit Singh

songs and poetry writter and tiktoker

  • Popular
  • Latest
  • Video
628f8346ef57b74239a2794802c84c11

Tarnjit Singh

ਸੱਚੀ ਝੂਠਾ ਲੱਗਾਂ ਮੈਂ
ਕਿਤੇ ਲਾਰਾ ਹੋ ਜਾਵਾਂ
ਲੋਕ ਖੁਸ਼ ਮੇਰੇ ਟੁੱਟਣ ਤੇ
ਕਿਤੇ ਤਾਰਾ ਹੋ ਜਾਵਾਂ
ਦੋਸ਼ ਮੈਂ ਦੇਵਾਂ ਬਹਿ ਬਹਿ ਕੇ
ਕਿਤੇ ਕਿਸਮਤ ਮਾਰਾ ਹੋ ਜਾਵਾਂ
ਜਾਵਾਂ ਠਾਰਦਾ ਸਭ ਨੂੰ ਮੈਂ
ਕਿਤੇ ਡਿੱਗਿਆ ਪਾਰਾ ਹੋ ਜਾਵਾਂ

©Tarnjit Singh

628f8346ef57b74239a2794802c84c11

Tarnjit Singh

ਅੱਜ ਫੁੱਲਾਂ ਥਾਂਈਂ ਕੰਡਿਆਂ ਦੇ ਵਿਹੜੇ ਹੋ ਗਏ 
ਤੇਰੇ ਨਾਲ ਚੜ੍ਹੇ-ਢਲੇ ਦਿਨ ਕਿਹੜੇ ਹੋ ਗਏ?
ਸ਼ਮਸ਼ਾਨ ਵਿੱਚ ਪੈ ਗਏ ਨੇ ਹਾਸਿਆਂ ਦੇ ਪੈਰ
ਨਾਲੇ ਖੰਡਰ ਉਮੀਦਾਂ ਵਾਲੇ ਖੇੜੇ ਹੋ ਗਏ

©Tarnjit Singh #SAD
628f8346ef57b74239a2794802c84c11

Tarnjit Singh

ਤੇਰੇ ਝੂਠੇ ਲਾਰੇ ਚੰਨ ਤਾਰਿਆਂ ਚ ਰਹਿ ਗਏ
ਮਿੱਠੇ ਬੋਲ ਤੇਰੇ,ਹੰਝੂ ਖਾਰਿਆਂ ਚ ਵਹਿ ਗਏ
ਜਿਹਨੂੰ ਤੱਕ ਲੋਕੀਂ ਦਿੰਦੇ ਨੇ ਦਿਲਾਸਾ ਮੂੰਹ ਬਣਾਕੇ
ਤੈਨੂੰ ਦੱਸਾਂ ਸੱਚ,ਅਸੀਂ ਓਹ ਵਿਚਾਰਿਆਂ ਚ ਰਹਿ ਗਏ

628f8346ef57b74239a2794802c84c11

Tarnjit Singh

ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ 
ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ 

ਕਹਿੰਦੀ ਫੁੱਲ ਪੱਥਰਾਂ ਚ ਕਿਵੇਂ ਤਬਦੀਲ ਹੋ ਗਏ
ਕੀ ਹੋ ਗਿਆ ਏ ਤੈਥੋਂ, ਵੇ ਕੀ ਹੋ ਗਈ ਖਤਾ
ਕਹਿੰਦੀ ਗਲੀ ਗਲੀ ਫਿਰੀ ਵੇ ਮੈਂ ਅੱਜ ਲੱਭਦੀ
ਮੈਨੂੰ ਲੱਭਿਆ ਨੀਂ ਤੇਰੇ ਖਿੜੇ ਹਾਸੇ ਦਾ ਪਤਾ

ਮੈਂ ਕਿਹਾ -
ਅੱਖਾਂ ਪੜ੍ਹੀਆਂ ਨੀਂ ਗਈਆਂ,ਮੈਂ ਤਾਂ ਅੱਖਰ ਪੜ੍ਹੇ 
ਮੈਥੋਂ ਸੱਚ ਵਾਲਾ ਜਿੰਦਰਾ ਹੀ ਖੋਲਿਆ ਨੀਂ ਗਿਆ

ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ 
ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ #Time
628f8346ef57b74239a2794802c84c11

Tarnjit Singh

ਅੰਬਰ ਮੇਂ ਪੰਛੀ ਉੜ ਰਹੇ
ਹਮ ਕਿਨ ਰਾਹੋਂ ਪੇ ਮੁੜ ਰਹੇ
ਵੋ ਜ਼ਹਿਰ ਉਗਲਨੇ ਲਗ ਗਏ
ਜੋ ਜ਼ੁਬਾਨ ਸੇ ਬਨਤੇ ਗੁੜ ਰਹੇ

ਆਗ ਕੀ ਬਾਤ ਕਿਆ ਕਰਤੇ ਹੋ
ਹਮੇ ਪਾਨੀ ਨੇ ਜਲਾ ਦੀਆ
ਲੋਗ ਮੌਤ ਸੇ ਡਰਕਰ ਰੋਤੇ ਹੈਂ
ਹਮੇ ਜ਼ਿੰਦਗਾਨੀ ਨੇ ਰੁਲਾ ਦੀਆ #leftalone
628f8346ef57b74239a2794802c84c11

Tarnjit Singh

ਤੇਰਿਆਂ ਰੰਗਾਂ ਚ ਹੱਸਦੇ ਹੱਸਦੇ 
ਅਸੀਂ ਖ਼ੁਦ ਬੇਰੰਗ ਹੋ ਗਏ

628f8346ef57b74239a2794802c84c11

Tarnjit Singh

ਓਹ ਦਿਨ ਵੀ ਨਹੀਂ ਤੇ ਰਾਤ ਹੋਰ ਐ
ਕਿੱਥੇ ਦਿਲ ਤੇ ਚਲਦਾ ਦਿਮਾਗ ਦਾ ਜ਼ੋਰ ਐ?
ਪੌਣ ਚਲਦੀ ਤੇ ਤਾਰੇ ਅੱਖਾਂ ਮਾਰਦੇ ਨੇ
ਸੂਰਜ ਡੁੱਬ ਗਿਆ ਤੇ ਚੰਨ ਦਾ ਸ਼ੋਰ ਐ
ਗ਼ੈਰ ਦੀ ਗ਼ੈਰਤ ਦਾ ਕਿੱਸਾ ਗ਼ੈਰ ਯਾਦ ਰੱਖਣ
ਮੇਰਾ ਆਪਾ ਆਪੇ ਤੋਂ ਹੀ ਕਮਜ਼ੋਰ ਐ
ਕਦੇ ਦੇਖ ਲਵੀਂ ਤੇਰੇ ਵੱਲ ਆਉਂਦੇ
ਕਿੰਨੀ ਸੋਹਣੀ ਮੇਰੇ ਖਿਆਲਾਂ ਦੀ ਤੋਰ ਐ

628f8346ef57b74239a2794802c84c11

Tarnjit Singh

ਜ਼ੁਬਾਨ ਤਾਂ ਸਿਰਫ ਬੋਲਣ ਲਈ ਹੁੰਦੀ ਐ
ਨੀਅਤ ਤਾਂ ਬੰਦੇ ਦੀਆਂ ਅੱਖਾਂ ਦੱਸਦੀਆਂ ਨੇ

628f8346ef57b74239a2794802c84c11

Tarnjit Singh

ਮੈਨੂੰ ਦਿਓ ਨਾ ਦਿਲਾਸੇ ਥੋਡੇ ਰੇਤ ਵਰਗੇ
ਜੇ ਇਹ ਢਹਿ ਗਏ,ਮੈਂ ਵੀ ਨਾਲ਼ ਇਨ੍ਹਾਂ ਢਹਿ ਜਾਊਂਗਾ
ਮੇਰੇ ਦਿਲ ਵਾਲੀ ਕੰਧ ਨੂੰ ਸੈਲਾਬ ਦੁੱਖਾਂ ਦਾ
ਨਾ ਛੇੜ,ਅੱਖਾਂ ਮੇਰੀਆਂ ਚੋਂ ਵਹਿ ਜਾਊਗਾ
ਮੈਨੂੰ ਡਰ ਕਿਤੇ ਸੱਚ ਦੇ ਨਾ ਭੇਤ ਖੁੱਲ੍ਹ ਜਾਣ
ਮੇਰਾ ਪਰਦਾ ਹਵਾ ਦਾ ਬੁੱਲਾ ਲੈ ਜਾਊਗਾ
ਚਾਨਣ ਹਨੇਰੇ ਹੁੰਦੇ ਦਿਨ ਰਾਤ ਦੇ
ਮੇਰੀ ਜ਼ਿੰਦਗੀ ਚ ਹਨੇਰ ਕੱਲਾ ਰਿਹ ਜਾਊਗਾ #candle
628f8346ef57b74239a2794802c84c11

Tarnjit Singh

ਵਕ਼ਤ ਸੂਲ ਨੇ ਚੁਭਦੇ ਜਾਣਾ
ਮੇਰਾ ਕੀ ਐ?
ਮੈਂ ਸਹਿ ਹੀ ਲੈਣਾ
ਲੋਕਾਂ ਤਾਹਨੇ ਮਾਰਦੇ ਹੁਬਦੇ ਜਾਣਾ
ਥੋਡਾ ਕੀ ਐ?
ਮੈਂ ਕਹਿ ਹੀ ਲੈਣਾ

loader
Home
Explore
Events
Notification
Profile