Nojoto: Largest Storytelling Platform
gurtejbains3379
  • 6Stories
  • 15Followers
  • 27Love
    66Views

dr.BAins

  • Popular
  • Latest
  • Video
6a9bc4a3e27637c235ee4f61087bd941

dr.BAins

ਮੀਂਹ ਪਏ ਤੋਂ ਜੇ ਚੋਂਦਾ ਹੋਵੇ ਕੋਠਾ 
ਹਾਏ ਡਿੱਗਣ ਦਾ ਡਰ ਜਾਪ ਦਾ
ਨਿੱਕੀ ਉਮਰੇ ਕਬੀਲਦਾਰੀ ਪੈ ਜਾਵੇ 
ਨਾ ਸਿਰ ਹੋਵੇ ਸਾਇਆ ਬਾਪ ਦਾ 
ਇੱਕ ਕਰਜ਼ੇ ਦਾ ਡਰ ਬੜਾ ਭੈੜਾ 
ਕਿਵੇਂ ਲਊਗਾ ਹਜ਼ੂਰ ਦੱਸਿਓ
ਇਨ੍ਹਾਂ ਨੌਬਤਾਂ ਤੋਂ ਉੱਤੇ ਦੁੱਖ ਹੋਰ ਕੋਈ
ਜੇ ਹੋਵੇ ਤਾਂ ਜ਼ਰੂਰ ਦੱਸਿਓ  

ਮਾਂ ਬਾਝੋਂ ਨਾ ਫਿਕਰ ਕੋਈ ਕਰਦਾ 
ਤੇ ਜ਼ਿੰਦਗੀ ਹੀ ਰੁਲ਼ ਜਾਂਦੀ ਏ 
ਘਰ ਕਿਸੇ ਦਾ ਉੱਜੜ ਸਾਰਾ ਜਾਂਦਾ 
ਜਿੰਦ ਤੱਕੜੀ ਚ ਤੁਲ ਜਾਂਦੀ ਏ 
ਅੱਗ ਲੱਗ ਕੇ ਫਸਲ ਸਾਰੀ ਮੱਚਗੀ 
ਹੋਇਆ ਕੀ ਕਸੂਰ ਦੱਸਿਓ
ਇਨ੍ਹਾਂ ਨੌਬਤਾਂ ਤੋਂ ਉੱਤੇ ਦੁੱਖ ਹੋਰ ਕੋਈ
ਜੇ ਹੋਵੇ ਤਾਂ ਜ਼ਰੂਰ ਦੱਸਿਓ 

ਦੇਖ ਸੋਚ ਕੇ ਕਲ਼ੇਜਾ ਫਿਰ ਮੱਚਦਾ
ਲੱਗੇ ਰੱਬ ਵੀ ਆ ਬੂਹੇ ਭੇੜਦਾ 
ਲਾਸ਼ ਪੁੱਤ ਦੀ ਵਿਹੜੇ ਵਿੱਚੋਂ ਚੱਕਣੀ 
ਸੀ ਜਿਹੜੇ ਵਿੱਚ ਰਿਹਾ ਖੇਡਦਾ 
ਕਿਤੇ ਪੈਸਾ ਵੀ ਇਲਾਜ ਨਹੀਂ ਕਰਦਾ 
ਕੀ ਕਰਨਾ ਗਰੂਰ ਦੱਸਿਓ 
ਇਨ੍ਹਾਂ ਨੌਬਤਾਂ ਤੋਂ ਉੱਤੇ ਦੁੱਖ ਹੋਰ ਕੋਈ
ਜੇ ਹੋਵੇ ਤਾਂ ਜ਼ਰੂਰ ਦੱਸਿਓ 

ਤੁਰ ਗਏ ਨੇ ਜਹਾਨੋਂ ਟੋਟੇ ਦਿਲ ਦੇ 
ਓ ਪੱਲੇ ਬਸ ਯਾਦਾਂ ਪੈ ਗਈਆ 
ਕੁਝ ਜਾਗਦੇ ਜਿਉਂਦੇ ਹੋਏ ਛੱਡਗੇ 
ਤੇ ਕੋਲ ਤਸਵੀਰਾਂ ਰਹਿ ਗਈਆ 
‘ਬੈਂਸ’ ਦੁਖੀ ਤੋਂ ਵੀ ਦੁਖੀ ਪਏ ਲੋਕ
ਕੀ ਮਾਣ ਤੇ ਸਰੂਰ ਦੱਸਿਓ
ਇਨ੍ਹਾਂ ਨੌਬਤਾਂ ਤੋਂ ਉੱਤੇ ਦੁੱਖ ਹੋਰ ਕੋਈ
ਜੇ ਹੋਵੇ ਤਾਂ ਜ਼ਰੂਰ ਦੱਸਿਓ

©dr.BAins #Punjabi #Poetry 
#steps
6a9bc4a3e27637c235ee4f61087bd941

dr.BAins

 #yourquote
6a9bc4a3e27637c235ee4f61087bd941

dr.BAins

 #drbains_#yourquots #nojoto
6a9bc4a3e27637c235ee4f61087bd941

dr.BAins

odo chit krda ae chdne nu jhaz te 🛫

odo chit krda ae chdne nu jhaz te 🛫

6a9bc4a3e27637c235ee4f61087bd941

dr.BAins

odo dil krda ae chdne nu jhaz te 🛫

odo dil krda ae chdne nu jhaz te 🛫

6a9bc4a3e27637c235ee4f61087bd941

dr.BAins

ਚੱਲ ਛੱਡ ਦਿਲਾ ਜੋ ਚਲਾ ਗਿਆ 

ਲੰਘੇ ਵੇਲੇ ਦੀ ਕਲਮ ਨਾਲ ਕੋਈ ਸਾਂਝ ਤੇ ਨਹੀਂ
 
ਕੀ ਹੋਇਆ ਜੇ ਆਂਡੇ ਟੁੱਟ ਗਏ 'ਬੈਂਸਾ'

ਪਰ ਦਿਲਾ ਸੋਚ ਕਿ ਮੁਰਗੀ ਹੋਈ ਬਾਂਝ ਤੇ ਨਹੀਂ

-BAins 🙏🏻🤗

🙏🏻🤗


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile