Nojoto: Largest Storytelling Platform
neet7938675190311
  • 70Stories
  • 141Followers
  • 716Love
    0Views

neet

  • Popular
  • Latest
  • Video
75a412074bd1fca8c488975776cabe3e

neet

ਕੇ ਮੈਂਨੂੰ ਮੇਰੀ ਮੈਂ ਨੇ ਹੀ ਮਾਰਿਆ ।
ਦੁਨੀਆ ਕੋਲੋਂ ਮੈਂ ਭਾਵੇਂ ਜਿੱਤ ਗਿਆ 
ਭਰ ਰੱਬ ਅੱਗੇ ਮੇਰੀ ਮੈਂ ਕਰਕੇ ਮੈਂ ਹਾਰਿਆ ।

~ਹਰਨੀਤ

©neet #AloneInCity
75a412074bd1fca8c488975776cabe3e

neet

ਕੇ ਐਵੇਂ ਉਦਾਸ ਨਾ ਹੋਇਆ ਕਰ ਦਿਲਾ ਮੇਰਿਆ 
ਇਥੇ ਕਿਸੇ ਨੇ ਤੈਨੂੰ ਮਣਾਉਣਾ ਨਈ ।
ਉਮੀਦ ਰੱਖੀਂ ਨਾ ਤੂੰ ਇਹਨਾ ਆਪਣਿਆਂ ਤੌਂ 
ਤੈਨੂੰ ਤੇਰੇ ਬਿਣਾ ਕਿਸੇ ਨੇ ਹਸਾਉਣਾ ਨਈ ।

ਟੁੱਟੇ ਨੂੰ ਤੈਨੂੰ ਹੋਰ ਤੋੜਨ ਗੇ
ਉਦਾਸ ਹੋਇਆਂ ਤੇਰਾ ਇਥੇ ਸਰਨਾ ਨਈ ।
ਤੂੰ ਭਰੋਸਾ ਰੱਖੀਂ ਬਸ ਆਪਣੇ ਆਪ ਤੇ
ਦਿਲੋਂ ਕਿਸੇ ਨੇ ਤੇਰਾ ਇਥੇ ਕਰਨਾ ਨਈ ।

ਹਰਨੀਤ ✍

©neet #Light
75a412074bd1fca8c488975776cabe3e

neet

ਤਸਵੀਰਾਂ ਵਿੱਚ ਹੀ ਕੈਦ ਨੇ ਖੁਸ਼ੀਆਂ 
ਕੀ ਕਰਨਾ ਦੌਲਤ ਕਮਾਈ ਦਾ।
ਜ਼ਿੰਦਗੀ ਦੀ ਕੀਮਤ ਕੱਖ ਵਰਗੀ
ਕੀ ਕਰਨਾ ਸ਼ਾਇਰਾ ਸ਼ਾਨ ਬਣਾਈ ਦਾ।

ਹਰਨੀਤ ✍

©neet #quotation
75a412074bd1fca8c488975776cabe3e

neet

رب کا شکر ادا  کر بھائی ਕੇ ਇਸ਼ਕ ਅੱਲ੍ਹਾ ਨਾਲ ਹੋਇਆ 
ਖ਼ੁਸ਼ੀ ਵਿੱਚ ਰਕਸ ਫਕੀਰ ਕਰੇ।
ਦੈਰ-ਓ-ਹਰਮ ਵਿਚ ਸਜਦਾ ਕਰਕੇ ਵੀ ਸਕੂਨ ਮਿਲਣਾ ਯਾ ਨਹੀ
ਇਹ ਫੈਸਲਾ ਬੰਦੇ ਦੇ ਕਰਮ ਤੇ ਓਹਦੀ ਤਕਦੀਰ ਕਰੇ।

ਹਰਨੀਤ ✍

©neet #ThankGod
75a412074bd1fca8c488975776cabe3e

neet

ਕੇ ਸਦਾਕਤ ਲਫਜ਼ ਤਾਂ ਪਿਆਰਾ ਏ
ਭਰ ਇਸ ਦੀ ਉਮੀਦ ਕਿਸੇ ਤੋਂ ਰੱਖ ਨਹੀਓਂ ਸਕਦੇ।
ਫਰੇਬੀ ਕਰਨੇ ਦਾ ਲੋਕਾਂ ਗੁਰ ਸਿੱਖਿਆ
ਗੱਲ ਦਿਲ ਦੀ ਕਿਸੇ ਨੂੰ ਦੱਸ ਨਹੀਓਂ ਸਕਦੇ।

ਹਰਨੀਤ ✍

©neet #HeartBook
75a412074bd1fca8c488975776cabe3e

neet

ਅੱਗ  ਜੋ ਬਹੁਤੀ ਸਿਆਣਪ ਵਾਲੇ ਸੀ
ਉਹ ਅਕਲਾਂ ਦੀ ਨੁਮਾਇਸ਼ ਕਰਦੇ ਵੇਖੇ ਮੈਂ।
ਜੋ ਬੇਫਿਕਰੇ ਮਸਤ ਮਲੰਗ ਸੀ
ਉਹ ਤਕਦੀਰ ਨਾ ਚਲਦੇ ਵੇਖੇ ਮੈਂ।
ਉੱਚੇ ਨੀਵੇਂ ਹੋਣ ਦਾ ਪਾਉਂਦੇ ਜੋ ਰੌਲਾ ਸੀ
ਉਹ ਇੱਕੋ ਜਗ੍ਹਾ ਤੇ ਬਲਦੇ ਵੇਖੇ ਮੈਂ।

ਹਰਨੀਤ ✍

©neet #ਅੱਗ

#ਅੱਗ

75a412074bd1fca8c488975776cabe3e

neet

ਜੇ ਸਾਂਭੀ ਨਾ ਜਾਵੇ ਤਕਲੀਫ ਦਿਲ ਕੋਲੋਂ
ਅੱਖਾਂ ਵਿਚ ਹੰਜੂ ਨੇ ਫਿਰ ਆ ਜ਼ਾਂਦੇ।
ਚੁੱਪ ਕਰਾਵੇ ਕੋਈ ਰੌਂਦੇ ਨੂੰ ਇਹ ਲਾਜ਼ਮੀ ਤੇ ਨਹੀ
ਲੌਕ ਹੱਸ ਕੇ ਮਜ਼ਾਕ ਨੇ ਅਕਸਰ ਬਣਾ ਜ਼ਾਂਦੇ।
ਹੱਸਦੇ ਚਿਹਰੇ ਹਮੇਸ਼ਾ ਸੱਚੇ ਵੀ ਤੇ ਨਹੀ ਹੁੰਦੇ
ਅਕਸਰ ਧੋਖਾ ਝੂਠੇ ਹਾਸਿਆਂ ਤੌਂ ਲੌਕ ਨੇ ਖਾ ਜ਼ਾਂਦੇ।
ਜੇ ਸਾਂਭੀ ਨਾ ਜਾਵੇ ਤਕਲੀਫ ਦਿਲ ਕੋਲੋਂ
ਅੱਖਾਂ ਵਿਚ ਹੰਜੂ ਤਾਹੀਂ ਨੇ ਫਿਰ ਆ ਜ਼ਾਂਦੇ।

ਹਰਨੀਤ ✍

©neet #alone
75a412074bd1fca8c488975776cabe3e

neet

ਇਸ ਮੁਸਾਫਿਰਖਾਨੇ ਨੂੰ ਹਕੀਕਤ ਨਾ ਸਮਜੀ ਤੂੰ 
ਇਹ ਭਰਮ ਵੀ ਇੱਕ ਦਿਨ ਮੁੱਕ ਹੀ ਜਾਣਾ।
ਕੋਈ ਪੱਕਾ ਬਸੇਰਾ ਇਥੇ ਕਰ ਨਾ ਸਕਿਆ 
ਸਾਹਾ ਤੇਰਿਆਂ ਨੇ ਵੀ ਇੱਕ ਦਿਨ ਰੁੱਕ ਹੀ ਜਾਣਾ।
ਜਦੋਂ ਗਿਆ ਤੂੰ ਸਿਵਿਆਂ ਵਿੱਚ 
ਤੇਰੇ ਸਭ ਰਿਸ਼ਤੇ ਨਾਤਿਆਂ ਨੇ ਸ਼ੁੱੱਟ ਹੀ ਜਾਣਾ।
ਇਹ ਦੁਨੀਆ ਤੇ ਬਸ ਸੋਹਣਾ ਸੁਪਨਾ ਏ
ਕਿਸੇ ਰੋਜ਼ ਨੂੰ ਇਹਨੇ ਵੀ ਟੁੱਟ ਹੀ ਜਾਣਾ।

ਹਰਨੀਤ ✍

©neet #truewords
#lamp
75a412074bd1fca8c488975776cabe3e

neet

ਟੁੱਟੇ ਰਿਸ਼ਤੇ ਗੰਡਣ ਬੈਠਾ 
ਜੱਗ ਵਿਚ ਖੁਸ਼ੀਆਂ ਸੀ ਮੈਂ ਵੰਡਣ ਬੈਠਾ ।
ਹਾਸੇ ਹੱਸਦੇ ਨੇ ਮੈ ਆਪਣਾ ਆਪ ਗਵਾ ਲਿਆ 
ਅੱਖਾਂ ਖੁੱਲੀਆਂ ਤੇ ਪਤਾ ਲੱਗਿਆ 
ਜੱਗ ਸੀ ਸਾਰਾ ਮੈਨੂੰ ਭੰਡਣ ਬੈਠਾ ।
ਵੇਖ ਫਰੀਦਾ ਮੈਂ ਸੀ ਖੁਸ਼ੀਆਂ ਵੰਡਣ ਬੈਠਾ
ਟੁੱਟੇ ਰਿਸ਼ਤੇ ਸੀ ਮੈਂ ਗੰਡਣ ਬੈਠਾ ।


ਹਰਨੀਤ✍

©neet #alone
75a412074bd1fca8c488975776cabe3e

neet

ਜੇ ਖ਼ਾਮੋਸ਼ੀ ਕੌਲ ਜ਼ੁਬਾਨ ਹੁੰਦੀ 
ਕੁਝ ਤਾ ਇਹਨੇ ਵੀ ਕਹਿਣਾ ਸੀ ।
ਜੇ ਹਾਸੇ ਹਮੇਸ਼ਾ ਸੱਚ ਦਸਦੇ
ਫਿਰ ਗੱਲਾਂ ਲੁਕੀਆਂ ਕਿਵੇਂ ਰਹਿਣਾ ਸੀ । 

ਹਰਨੀਤ ✍

©neet #alone
loader
Home
Explore
Events
Notification
Profile